ਲਵ
lava/lava

ਪਰਿਭਾਸ਼ਾ

ਸੰ. ਸੰਗ੍ਯਾ- ਲੇਸ਼ (ਜ਼ਰਾ ਸਾ ਹਿੱਸਾ) ੨. ਵਿਨਾਸ਼. ਤਬਾਹੀ। ੩. ਛੇਦਨ. ਕੱਟਣਾ। ੪. ਕ੍ਸ਼੍‍ਣ. ਪਲ. "ਲਵੰਨਾਸੁਰੇਯੰ ਲਵੰ ਕੀਨ ਨਾਸੰ." (ਰਾਮਾਵ) ਸ਼ਤ੍ਰੂਘਨ ਨੇ ਲਵਣਾਸੁਰ ਨੂੰ ਪਲ ਵਿੱਚ ਮਾਰ ਦਿੱਤਾ। ੫. ਲਵਣਾਸੁਰ ਦਾ ਸੰਖੇਪ. ਦੇਖੋ, ਲਵਅਰਿ। ੬. ਸ਼੍ਰੀ ਰਾਮਚੰਦ੍ਰ ਜੀ ਦਾ ਸੀਤਾ ਦੇ ਉਦਰ ਤੋਂ ਪੁਤ੍ਰ. ਵਾਲਮੀਕ ਰਾਮਾਯਣ ਕੇ ਕਾਂਡ ੭. ਅਧ੍ਯਾਯ ੬੬ ਵਿੱਚ ਲਿਖਿਆ ਹੈ ਕਿ ਜਦ ਗਰਭਵਤੀ ਸੀਤਾ ਰਾਮਚੰਦ੍ਰ ਜੀ ਦੀ ਤਿਆਗੀ ਹੋਈ ਵਾਲਮੀਕਿ ਰਿਖੀ ਦੇ ਆਸ਼੍ਰਮ ਠਹਿਰੀ, ਤਦ ਉਸ ਦੇ ਗਰਭ ਤੋਂ ਜੌੜੇ ਦੋ ਪੁਤ੍ਰ ਜਨਮੇ. ਪਹਿਲਾ ਕੁਸ਼ ਦੂਜਾ ਲਵ. ਨਾਮ ਦਾ ਕਾਰਣ ਇਹ ਹੋਇਆ ਕਿ ਪ੍ਰਸੂਤ ਸਮੇਂ ਅਨੇਕ ਵਿਘਨਾਂ ਤੋਂ ਰਖ੍ਯਾ ਕਰਨ ਲਈ ਵਾਲਮੀਕਿ ਨੇ ਇਸ ਬੱਚੇ ਦੀ ਮੰਤ੍ਰ ਪੜ੍ਹਕੇ ਕੁਸ਼ਾ ਨਾਲ ਜਲ ਛਿੜਕਕੇ ਰਖ੍ਯਾ ਕੀਤੀ ਉਹ ਕੁਸ਼, ਅਰ ਜਿਸ ਦੀ ਲਵ (ਖਸ) ਨਾਲ ਰਖ੍ਯਾ ਕੀਤੀ ਉਹ ਲਵ ਕਹਾਇਆ.#ਕਈ ਲੇਖਕਾਂ ਨੇ ਲਿਖਿਆ ਹੈ ਕਿ ਲਵ ਪੁਤ੍ਰ ਸੀਤਾ ਦੇ ਪੈਦਾ ਹੋਇਆ, ਇੱਕ ਦਿਨ ਮਾਤਾ ਬਾਲਕ ਨੂੰ ਲੈ ਕੇ ਜੋ ਸਨਾਨ ਕਰਨ ਗਈ, ਤਦ ਵਾਲਮੀਕਿ ਨੇ ਪੰਘੂੜਾ ਖਾਲੀ ਦੇਖਕੇ ਜਾਣਿਆ ਕਿ ਬੱਚਾ ਕਿਸੇ ਹਿੰਸਕ ਜੀਵ ਨੇ ਖਾ ਲਿਆ ਹੈ, ਇਸ ਲਈ ਕੁਸ਼ਾ ਹੱਥ ਲੈਕੇ ਆਪਣੀ ਸ਼ਕਤਿ ਨਾਲ ਲਵ ਜੇਹਾ ਹੀ ਦੂਜਾ ਬਾਲਕ ਰਚ ਦਿੱਤਾ, ਜੋ ਕੁਸ਼ ਕਹਾਇਆ. ਐਸਾ ਹੀ ਲੇਖ ਦਸਮਗ੍ਰੰਥ ਵਿੱਚ ਹੈ. ਦੇਖੋ, ਰਾਮਾਵਤਾਰ ਅਧ੍ਯਾਯ ੨੦.
ਸਰੋਤ: ਮਹਾਨਕੋਸ਼