ਲਹ
laha/laha

ਪਰਿਭਾਸ਼ਾ

ਇਹ ਲਸ ਧਾ ਅਤੇ ਲਖ (ਲਕ੍ਸ਼੍‍) ਧਾ ਦਾ ਹੀ ਪੰਜਾਬੀ ਵਿੱਚ ਰੂਪ ਹੈ. ਦੇਖੋ, ਲਸ ਅਤੇ ਲਕ੍ਸ਼੍‍. "ਲਹ ਲਹਿਤ ਮੌਰ." (ਅਕਾਲ) ਚਮਕਦਾ ਹੋਇਆ ਮੌਲਿ (ਮੁਕੁਟ). ੨. ਲਭ ਧਾਤੁ ਦਾ ਭੀ ਇਹ ਰੂਪ ਹੈ. "ਲਹਹਿ ਪਰਮਗਤਿ ਜੀਉ." (ਸਵੈਯੇ ਮਃ ੪. ਕੇ) "ਲਹਾਂ ਸੁ ਸਜਣ ਟੋਲਿ." (ਸਵਾ ਮਃ ੫) "ਹਭੇ ਸੁਖ ਲਹਾਉ." (ਵਾਰ ਮਾਰੂ ੨. ਮਃ ੫) "ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ." (ਕੇਦਾ ਮਃ ੫)
ਸਰੋਤ: ਮਹਾਨਕੋਸ਼