ਪਰਿਭਾਸ਼ਾ
ਸੰਗ੍ਯਾ- ਲਘੁ. ਲਘੁਤਰ. ਛੋਟਾ ਛੋਟੀ. ਲੌਢਾ. ਲੌਢੀ. "ਲਹੁਰੀ ਸੰਗਿ ਭਈ ਅਬ ਮੇਰੈ." (ਆਸਾ ਕਬੀਰ) ਭਾਵ- ਵਿਵੇਕਬੁੱਧਿ. ਇਸ ਦੇ ਮੁਕਾਬਲੇ ਕੁਮਤਿ ਜੇਠੀ ਹੈ, ਯਥਾ- "ਪਹਿਲੀ ਕੁਰੂਪਿ ਕੁਜਾਤਿ ਕੁਲਖਨੀ." "ਰਾਮ ਬਡੇ ਮੈ ਤਨਿਕ ਲਹੁਰੀਆ." (ਆਸਾ ਕਬੀਰ) "ਇਹੁ ਲਹੁੜਾ ਗੁਰੂ ਉਬਾਰਿਆ." (ਸੋਰ ਮਃ ੫)
ਸਰੋਤ: ਮਹਾਨਕੋਸ਼