ਪਰਿਭਾਸ਼ਾ
ਜਿਲਾ ਜੇਹਲਮ ਦੀ ਤਸੀਲ ਪਿੰਡ ਦਾਦਨਖ਼ਾਂ ਵਿੱਚ ਖੇਵੜਾ ਪਿੰਡ ਹੈ, ਜੋ ਪਿੰਡਦਾਦਨਖ਼ਾਂ ਤੋਂ ਸਾਢੇ ਪੰਜ ਮੀਲ ਉੱਤਰ ਪੂਰਵ ਹੈ. ਇੱਥੇ ਲੂਣ ਦੀਆਂ ਖਾਣਾਂ ਹਨ, ਜਿਨ੍ਹਾਂ ਵਿੱਚੋਂ ਹਰ ਸਾਲ ਲੱਖਾਂ ਰੁਪਯੇ ਦਾ ਲੂਣ ਨਿਕਲਦਾ ਹੈ, ਜਿਸ ਦੀ ਸੰਗ੍ਯਾ ਲਹੌਰੀ ਹੈ. ਇਹ ਖਾਨਿ ਅਕਬਰ ਦੇ ਸਮੇਂ ਤੋਂ ਜਾਰੀ ਹੈ. ਸਿੱਖਰਾਜ ਵੇਲੇ ਇਸ ਦੀ ਕੁਝ ਉਂਨਤਿ ਹੋਈ, ਪਰ ਸਨ ੧੮੬੯- ੭੦ ਤੋਂ ਲਾਇਕ ਇੰਜਨੀਅਰਾਂ ਨੇ ਇੱਥੋਂ ਲੂਣ ਕੱਢਣ ਦੇ ਢੰਗ ਬਹੁਤ ਚੰਗੇ ਜਾਰੀ ਕੀਤੇ ਅਰ ਦਿਨੋਦਿਨ ਤਰੱਕੀ ਹੋ ਰਹੀ ਹੈ. ਹੁਣ ਇਸ ਲੂੰਣ ਦੀ ਖਾਨਿ ਦਾ ਨਾਮ Mayo Mine ਹੈ.
ਸਰੋਤ: ਮਹਾਨਕੋਸ਼