ਲਹੰਗ
lahanga/lahanga

ਪਰਿਭਾਸ਼ਾ

ਲੰਘਦਾ (ਵਗਦਾ) ਹੈ. "ਅਸਮਾਨ ਮਿ੍ਯਾਨੇ ਲਹੰਗ ਦਰੀਆ, ਗੁਸਲ ਕਰਦਨ ਬੂਦ." (ਤਿਲੰ ਕਬੀਰ) ਦਿਮਾਗ ਵਿੱਚ ਆਤਮਿਕ ਵਿਚਾਰ ਦਰਿਆ ਹੈ। ੨. ਅ਼. [لہّنِک] ਲਹੱਨਿਕ. ਕ੍ਰਿ. ਵਿ- ਅਵਸ਼੍ਯ. ਜਰੂਰ.
ਸਰੋਤ: ਮਹਾਨਕੋਸ਼