ਲਾਇਣੁ
laainu/lāinu

ਪਰਿਭਾਸ਼ਾ

ਵਿ- ਲਾਉਣ ਵਾਲਾ. "ਏਹ ਵੈਦ ਜੀਅ ਕਾ ਦੁਖ ਲਾਇਣ." (ਵਾਰ ਰਾਮ ੨. ਮਃ ੫) ੨. ਸੰਗ੍ਯਾ- ਤੁਲ੍ਯਤਾ. ਮੁਕਾਬਲਾ. "ਜਾਪ ਤਾਪ ਕੋਟਿ ਲਖ ਪੂਜਾ, ਹਰਿਸਿਮਰਣ ਤੁਲਿ ਨ ਲਾਇਣ." (ਨਟ ਮਃ ੫) ੩. ਰੋਟੀ ਨਾਲ ਲਾਕੇ ਖਾਣ ਵਾਲਾ ਪਦਾਰਥ. ਸਾਗ ਭਾਜੀ ਦਾਲ ਆਦਿ.
ਸਰੋਤ: ਮਹਾਨਕੋਸ਼