ਲਾਲਸਿੰਘ
laalasingha/lālasingha

ਪਰਿਭਾਸ਼ਾ

ਪੂਰਵ ਦੇਸ਼ ਨਿਵਾਸੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਦਰਬਾਰੀ, ਜਿਸ ਦੀ ਗੈਂਡੇ ਦੀ ਢਾਲ ਦੀ ਇਤਿਹਾਸ ਵਿੱਚ ਬਡੀ ਪ੍ਰਸੰਸਾ ਲਿਖੀ ਹੈ.#੨. ਰਾਜਾ ਲਾਲਸਿੰਘ. ਮਿੱਸਰ ਜੱਸਾਮੱਲ ਦਾ ਪੁਤ੍ਰ, ਮਹਾਰਾਜਾ ਦਲੀਪਸਿੰਘ ਦਾ ਵਜ਼ੀਰ, ਜੋ ਸਨ ੧੮੪੫ ਵਿੱਚ ਜਵਾਹਰਸਿੰਘ ਵਜ਼ੀਰ ਦੇ ਮਾਰੇ ਜਾਣ ਪਿੱਛੋਂ ਮੁਕ਼ੱਰਿਰ ਹੋਇਆ, ਅਤੇ ਸਿੱਖਰਾਜ ਦੇ ਨਾਸ਼ ਕਰਨ ਦਾ ਕਾਰਣ ਬਣਿਆ.¹ ਮਹਾਰਾਣੀ ਜਿੰਦਕੌਰ ਨੂੰ ਕੈਦ ਕਰਨ ਸਮੇਂ ਇਸ ਨੂੰ ਭੀ ਸਰਕਾਰੀ ਕੈਦੀ ਕਰਕੇ ਆਗਰੇ ਭੇਜਿਆ ਗਿਆ, ਫੇਰ ਦੇਹਰੇਦੂਨ ਰਿਹਾ. ਜਿੱਥੇ ਇਸ ਦਾ ਦੇਹਾਂਤ ਸਨ ੧੮੬੬ ਵਿੱਚ ਹੋਇਆ. ਇਸ ਦੀ ਔਲਾਦ ਹੁਣ ਦੇਹਰੇਦੂਨ ਵਸਦੀ ਹੈ। ੩. ਕਵਿ ਲਾਲਸਿੰਘ, ਜਿਸ ਦੀ ਛਾਪ "ਦਾਸ" ਹੈ. ਦੇਖੋ, ਓਜਵਿਲਾਸ ਅਤੇ ਫੂਲਮਾਲਾ ਰਾਮਾਯਣ। ੪. ਬਾਬਾ ਆਲਾਸਿੰਘ ਪਟਿਆਲਾਪਤਿ ਦਾ ਤੀਜਾ ਪੁਤ੍ਰ, ਜਿਸ ਦਾ ਜਨਮ ਸੰਮਤ ੧੭੮੦ ਅਤੇ ਦੇਹਾਂਤ ਪਿਤਾ ਦੇ ਹੁੰਦੇ ਹੀ ਸੰਮਤ ੧੮੦੫ ਵਿੱਚ ਹੋਇਆ. ਇਸ ਦੇ ਕੋਈ ਸੰਤਾਨ ਨਹੀਂ ਸੀ.
ਸਰੋਤ: ਮਹਾਨਕੋਸ਼