ਪਰਿਭਾਸ਼ਾ
ਦੇਖੋ, ਲਾਲਹ। ੨. ਵਿ- ਪ੍ਰਿਯ. ਲਾਲ. ਪਿਆਰਾ। ੩. ਸੰਗ੍ਯਾ- ਖਤ੍ਰੀ ਅਤੇ ਵੈਸ਼੍ਯ ਵਰਣ ਦੇ ਲੋਕਾਂ ਦੀ ਸਨਮਾਨ ਬੋਧਕ ਪਦਵੀ। ੪. ਫ਼ਾ. [لالا] ਦਾਸ. ਗ਼ੁਲਾਮ. ਸੇਵਕ. "ਸਤਿਗੁਰੁ ਸੇਵੇ, ਸੁ ਲਾਲਾ ਹੋਇ." (ਆਸਾ ਮਃ ੩) ੫. ਪੁੰਨੂ ਗੋਤ ਦਾ ਜੱਟ ਸਿੱਖ, ਜੋ ਜਨਮਸਾਖੀ ਅਨੁਸਾਰ ਭਾਈ ਬਾਲੇ ਨਾਲ ਸ਼੍ਰੀ ਗੁਰੂ ਅੰਗਦ ਜੀ ਦੀ ਆਗਿਆ ਪਾਕੇ ਬਾਬੇ ਲਾਲੂ ਤੋਂ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਪਤ੍ਰੀ ਲੈਣ ਤਲਵੰਡੀ ਗਿਆ ਸੀ. "ਦੀਨੀ ਲਾਲੂ ਨੇ ਕਰ ਬਾਲਾ। ਤਾਂਹਿ ਦਈ ਕਰ ਪੁੰਨੂ ਲਾਲਾ." (ਨਾਪ੍ਰ) ੬. ਇੱਕ ਬਾਲਕ, ਜੋ ਸਤਿਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ, ਜਿਸ ਦਾ ਨਾਮ ਸਤਿਗੁਰੂ ਨੇ ਸੁਭਾਗਾ ਰੱਖਿਆ ਅਰ ਸ਼ਬਦ ਉਚਾਰਿਆ- "ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸਭਾਗਾ." (ਮਾਰੂ ਮਃ ੧) ੭. ਸੇਠੀ ਜਾਤਿ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੮. ਸੰ. ਲਾਲਾ. ਮੂੰਹ ਤੋਂ ਟਪਕਿਆ ਲੇਸਦਾਰ ਥੁੱਕ. ਲਾਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : لالا
ਅੰਗਰੇਜ਼ੀ ਵਿੱਚ ਅਰਥ
epithet or form of address for a Hindu businessman; a kind of flower and plant
ਸਰੋਤ: ਪੰਜਾਬੀ ਸ਼ਬਦਕੋਸ਼
LÁLÁ
ਅੰਗਰੇਜ਼ੀ ਵਿੱਚ ਅਰਥ2
s. m, le given to a Hindu gentleman; a father, an elder brother:—lálá jí, s. m. A honorific form of address.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ