ਪਰਿਭਾਸ਼ਾ
ਸੰਗ੍ਯਾ- ਸੁਰਖ਼ੀ. ਅਰੁਣਤਾ। ੨. ਪ੍ਰਤਿਸ੍ਟਾ, ਜਿਸ ਤੋਂ ਮੁਖ ਉੱਪਰ ਲਾਲੀ ਹੁੰਦੀ ਹੈ. "ਕਵਨ ਬਨੀ ਰੀ ਤੇਰੀ ਲਾਲੀ?" (ਆਸਾ ਮਃ ੫) ੩. ਲਾਲਾ ਦੀ ਇਸਤ੍ਰੀ। ੪. ਦਾਸੀ. ਟਹਲਣ. "ਮਾ ਲਾਲੀ ਪਿਉ ਲਾਲਾ ਮੇਰਾ." (ਮਾਰੂ ਮਃ ੧) ਦੇਖੋ, ਲਾਲਾ ੪। ੫. ਪਿਆਰੀ, ਦੁਲਾਰੀ। ੬. ਨਾਰਾਯਣੇ (ਦਾਦੂਦ੍ਵਾਰੇ) ਤੋਂ ਚੱਲਕੇ ਗੁਰੂ ਗੋਬਿੰਦਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਲਾਲੀ ਪਿੰਡ ਵਿਰਾਜੇ ਹਨ. "ਲਾਲੀ ਨਗਰ ਪਹੂਚੇ ਜਾਇ। ਵਡੀ ਮਜਲ ਕਰਿ ਗਏ ਸੁਬਾਇ." (ਗੁਪ੍ਰਸੂ)
ਸਰੋਤ: ਮਹਾਨਕੋਸ਼
ਸ਼ਾਹਮੁਖੀ : لالی
ਅੰਗਰੇਜ਼ੀ ਵਿੱਚ ਅਰਥ
redness, red or crimson hue; same as ਗਟਾਰ
ਸਰੋਤ: ਪੰਜਾਬੀ ਸ਼ਬਦਕੋਸ਼
LÁLÍ
ਅੰਗਰੇਜ਼ੀ ਵਿੱਚ ਅਰਥ2
s. f. (M.), ) a tribe; also see Lallí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ