ਲਾਵਨੀ
laavanee/lāvanī

ਪਰਿਭਾਸ਼ਾ

ਇੱਕ ਮਾਤ੍ਰਿਕ ਛੰਦ. ਇਹ ਤਾਟੰਕ ਛੰਦ ਦਾ ਹੀ ਇੱਕ ਭੇਦ ਹੈ. ਚਾਰ ਚਰਣ ਤੋਂ ਲੈਕੇ ੨੦. ਚਰਣ ਤੀਕ ਇਸ ਦੇ ਪਦ ਹੋਇਆ ਕਰਦੇ ਹਨ. ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ ਅੰਤ ਗੁਰੁ, ਦੂਜਾ ਵਿਸ਼੍ਰਾਮ ੧੪. ਪੁਰ, ਅੰਤ ਲਘੁ ਗੁਰੁ.#ਉਦਾਹਰਣ-#ਸ਼੍ਰੀ ਗੁਰੂ ਨਾਨਕ ਸੂਰਯ ਪ੍ਰਗਟੇ,#ਦਸ ਦਿਸ਼ ਮਾਹਿ ਪ੍ਰਕਾਸ਼ ਭਯਾ,#ਛਪੇ ਪਖੰਡੀ ਤਾਰਾਗਣ ਜ੍ਯੋਂ,#ਤਮ ਅਗ੍ਯਾਨ ਵਿਨਾਸ਼ ਭਯਾ,#ਸਮ ਉਲੂਕ ਜਾਲਿਮ ਅਨ੍ਯਾਈ,#ਤਿਨ ਕੋ ਬਿਲ ਮੇ ਬਾਸ ਭਯਾ,#ਕਾਮੀ ਕੁਟਿਲ ਚਕੋਰ ਉਦਾਸੇ,#ਗੁਰੁਮੁਖ ਕੋਕ ਹੁਲਾਸ ਭਯਾ,#ਪਾਪੀ ਮਨ ਕੁਮੋਦ ਮੁਰਝਾਏ,#ਧਰਮੀ ਕਮਲ ਵਿਕਾਸ ਭਯਾ,#ਬਾਣੀ ਕਿਰਣ ਜਗਤ ਮੇ ਫੈਲੀ,#ਸੰਸ਼ਯ ਤਿਮਿਰ ਨਿਰਾਸ ਭਯਾ,#ਚਮਤਕਾਰ ਸਨਮੁਖ ਨੇ ਪਾਯਾ,#ਵਿਮੁਖ ਅਁਧੇਰੇ ਪਾਸ ਭਯਾ,#ਜਿਨ ਜਨ ਸੇਵੀ ਆਤਪ ਸੇਵਾ,#ਸੋ ਗੁਣ ਰਸ ਕੀ ਰਾਸ਼ਿ ਭਯਾ,#ਪਰਮ ਅਨੰਦ ਮੋਕ੍ਸ਼੍‍ ਤਿਸ ਪਾਈ,#ਜੋ ਸਤਿਗੁਰੁ ਕੋ ਦਾਸ ਭਯਾ,#ਹਰਿਵ੍ਰਿਜੇਸ਼ ਕੇ ਮਨ ਮਧੁਕਰ ਕੋ,#ਗੁਰੁਪਦ ਪਦਮਨਿਵਾਸ ਭਯਾ.#(੨) ਲਾਵਨੀ ਦਾ ਦੂਜਾ ਭੇਦ ਹੈ ਕਿ ਪਹਿਲੇ ਵਿਸ਼੍ਰਾਮ ਦੇ ਅੰਤ ਗੁਰੁ ਦਾ ਨਿਯਮ ਨਾ ਹੋਵੇ, ਯਥਾ-#ਸ਼ਸਤ੍ਰ ਸਜਾਇ ਬਨਾਇ ਬਸਤ੍ਰ ਤਨ,#ਸਭ ਕੀ ਸੁਧ ਗੁਰੁਦੇਵ ਕਰੈਂ,#ਗੁਰੁਤਾ ਨ੍ਰਿਪਤਾ ਦੋਊ ਬਿਧਿ ਸਿਧ,#ਭਲੀ ਭਾਂਤ ਅਧਿਕਾਰ ਧਰੈਂ,#ਮਨਸਾ ਵਾਚਾ ਕਰਮ ਜੁ ਕੋਉ,#ਪ੍ਰੇਮੀ ਪ੍ਰਭੁਪਦ ਪਰਮ ਖਰਾ.#ਹਰਿਸੁਮੇਰੁ ਸੋ ਗੁਰੁਗਤਿ ਸਮਝਤ,#ਨੀਚ ਲਖੈ ਕਤ ਸੁਮਤਿ ਹਰਾ?#(ਗੁਰੁਪਦਪ੍ਰੇਮਪ੍ਰਕਾਸ਼)
ਸਰੋਤ: ਮਹਾਨਕੋਸ਼