ਪਰਿਭਾਸ਼ਾ
ਲਗਾਇਆ. "ਬਿਟਵਹਿ ਰਾਮ ਰਮਊਆ ਲਾਵਾ." (ਆਸਾ ਕਬੀਰ) ਬੇਟੇ ਨੂੰ ਰਾਮ ਨਾਮ ਉੱਚਾਰਣ ਲਾ ਦਿੱਤਾ। ੨. ਕੱਟਣ ਵਾਲਾ. ਵਾਢਾ. ਦੇਖੋ, ਲਾਵ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਬਸੀਆਰੁ." (ਸ੍ਰੀ ਮਃ ੫) ਲਾਵਾ ਤੋਂ ਭਾਵ ਯਮ ਹੈ। ੩. ਸ਼ਿਕਾਰੀਆਂ ਦੇ ਸੰਕੇਤ ਵਿੱਚ ਮੱਘ ਮੁਰਗਾਬੀ ਆਦਿ ਪੰਛੀਆਂ ਦੀ ਖੰਭਾਂ ਸਮੇਤ ਖੱਲ ਉਤਾਰਕੇ ਅੰਦਰ ਭੋਹ ਆਦਿ ਭਰਕੇ ਇੰਨ ਬਿੰਨ ਬਣਾਈ ਮੂਰਤਿ, ਜਿਸ ਨੂੰ ਦੇਖਕੇ ਅਕਾਸ਼ ਵਿੱਚ ਉੱਡਦੇ ਹੋਏ ਹਮਜਿਨਸ ਪੰਛੀ ਪਾਸ ਆ ਉਤਰਨ. ਲਾਵੇ ਨਾਲ ਸ਼ਿਕਾਰੀ ਬਹੁਤ ਪੰਛੀ ਮਾਰ ਲੈਂਦੇ ਹਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : لاواں
ਅੰਗਰੇਜ਼ੀ ਵਿੱਚ ਅਰਥ
lava; labourer engaged for reaping harvest, reaper
ਸਰੋਤ: ਪੰਜਾਬੀ ਸ਼ਬਦਕੋਸ਼
LÁWÁ
ਅੰਗਰੇਜ਼ੀ ਵਿੱਚ ਅਰਥ2
s. m. (M.), ) a bait for catching birds:—pakkí khetí láe láwe, Jaṭṭ kare bádsháhí de dáwe. When he puts the reaper to the ripe field, the Jáṭ claims to be a king.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ