ਲਾਹੋਰ
laahora/lāhora

ਪਰਿਭਾਸ਼ਾ

ਲਵਪੁਰ, ਲਾਹੌਰ. ਦੇਖੋ, ਲਹੌਰ. "ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ." (ਸਵਾ ਮਃ ੧) "ਲਾਹੋਰ ਸਹਰੁ ਅਮ੍ਰਿਤਸਰ ਸਿਫਤੀ ਦਾ ਘਰ. " (ਸਵਾ ਮਃ ੩) ਸ਼੍ਰੀ ਗੁਰੂ ਨਾਨਕਦੇਵ ਜੀ ਜਿਸ ਸਮੇਂ ਲਹੌਰ ਪਧਾਰੇ, ਤਾਂ ਉੱਥੋਂ ਦੇ ਹਾਕਮਾਂ ਅਤੇ ਲੋਕਾਂ ਨੂੰ ਕੁਕਰਮਾਂ ਵਿੱਚ ਲੀਨ ਅਰ ਕਰਤਾਰ ਤੋਂ ਵਿਮੁਖ ਦੇਖਕੇ ਇਹ ਵਾਕ ਉਚਾਰਿਆ, ਜਿਸ ਦਾ ਫਲ ਇਹ ਹੋਇਆ ਕਿ ਬਾਬਰ ਨੇ ਹਿੰਦੁਸਤਾਨ ਪੁਰ ਚੌਥਾ ਹੱਲਾ ਸਨ ੧੫੨੪ (ਹਿਜਰੀ ੯੩੦) ਵਿੱਚ ਕਰਕੇ ਲਹੌਰ ਨੂੰ ਅੱਗ ਲਾਈ ਅਤੇ ਸਵਾ ਪਹਰ ਕਹਰ ਵਰਤਾਇਆ. ਇਸ ਘਟਨਾ ਦਾ ਜਿਕਰ ਤੁਜਕਬਾਬਰੀ¹ ਅਤੇ ਸੇਯਦ ਮੁਹ਼ੰਮਦ ਲਤੀਫ ਦੀ ਤਵਾਰੀਖ ਲਹੌਰ² ਵਿੱਚ ਸਾਫ ਦਰਜ ਹੈ.#ਸਤਿਗੁਰੂ ਦੀ ਇਹ ਪੇਸ਼ੀਨਗੋਈ ਸੈਦਪੁਰ (ਏਮਨਾਬਾਦ) ਕਹੇ ਸ਼ਬਦ- "ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋ !" ਤੁੱਲ ਹੀ ਸੀ.#ਜਦ ਗੁਰੂ ਅਮਰਦੇਵ ਜੀ ਨੇ ਸੰਗਤਿ ਦੀ ਬੇਨਤੀ ਅਨੁਸਾਰ ਲਹੌਰ ਚਰਣ ਪਾਏ, ਤਾਂ ਗੁਰੂ ਨਾਨਕ ਸ੍ਵਾਮੀ ਦੀ ਕ੍ਰਿਪਾ ਕਰਕੇ ਸਤਿਸੰਗ ਅਤੇ ਨਾਮਕੀਰਤਨ ਦਾ ਪ੍ਰਚਾਰ ਦੇਖਕੇ ਫਰਮਾਇਆ ਕਿ ਜੋ ਲਹੌਰ ਸ਼ਹਿਰ ਜਹਿਰ ਕਹਿਰ ਦਾ ਅਧਿਕਾਰੀ ਸੀ, ਹੁਣ ਸਿਫਤੀ ਦਾ ਘਰ ਹੋਣ ਕਰਕੇ ਅਮ੍ਰਿਤਸਰੋਵਰ ਹੋਗਿਆ ਹੈ.
ਸਰੋਤ: ਮਹਾਨਕੋਸ਼