ਲਾਹੜਪੁਰ
laaharhapura/lāharhapura

ਪਰਿਭਾਸ਼ਾ

ਇੱਕ ਪਿੰਡ, ਜੋ ਰਿਆਸਤ ਕਲਸੀਆ ਵਿੱਚ ਟੋਕੇ ਦੇ ਨੇੜੇ ਹੈ. ਇਸ ਪਿੰਡ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਧਾਰੇ ਹਨ, ਗੁਰੂ ਸਾਹਿਬ ਦੀ ਯਾਦਗਾਰ ਵਿੱਚ ਕੇਵਲ ਇੱਕ ਬੇਰੀ ਦਾ ਬਿਰਛ ਹੈ. ਭਾਈ ਚੂਹੜ ਸਿੰਘ ਦੇ ਘਰ ਪਾਸ ਹੋਣ ਕਰਕੇ ਉਹੀ ਝਾੜੂ ਆਦਿਕ ਦੀ ਸੇਵਾ ਕਰਦਾ ਹੈ.
ਸਰੋਤ: ਮਹਾਨਕੋਸ਼