ਲਿੱਤਰ
litara/litara

ਪਰਿਭਾਸ਼ਾ

ਜਿਲਾ ਤਸੀਲ ਲੁਦਿਆਨਾ, ਥਾਣਾ ਰਾਇਕੋਟ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਦਸ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਮਾਲਵੇ ਨੂੰ ਨਿਹਾਲ ਕਰਦੇ ਇੱਥੇ ਆਏ ਹਨ. ਕਦੇ ਕਦੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਭੀ ਹੁੰਦਾ ਹੈ. ਸ਼ਿਵਰਾਤ੍ਰੀ ਨੂੰ ਮੇਲਾ ਜੁੜਦਾ ਹੈ, ਪੁਜਾਰੀ ਉਦਾਸੀ ਹੈ। ੨. ਟੁੱਟੀ ਹੋਈ ਜੁੱਤੀ. ਛਿੱਤਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لِتّر

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਛਿੱਤਰ , shoes
ਸਰੋਤ: ਪੰਜਾਬੀ ਸ਼ਬਦਕੋਸ਼

LITTAR

ਅੰਗਰੇਜ਼ੀ ਵਿੱਚ ਅਰਥ2

s. m, n old worn-out shoe.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ