ਪਰਿਭਾਸ਼ਾ
ਤ਼ਿਹ਼ਾਲ. [طِحال] ਤਿੱਲੀ. ਸੰ. प्लीहा. ਪ੍ਲੀਹਾ. Spleen ਪਲੀਹਾ ਸਾਡੇ ਸ਼ਰੀਰ ਦਾ ਇੱਕ ਅੰਗ ਹੈ, ਜੋ ਪੇਟ ਦੇ ਖੱਬੇ ਪਾਸੇ ਪਸਲੀਆਂ ਦੇ ਹੇਠ, ਜਿਗਰ ਦੇ ਮੁਕਾਬਿਲ ਹੈ. ਅਰੋਗਦਸ਼ਾ ਵਿੱਚ ਇਸ ਦਾ ਤੇਲ ਢਾਈ ਛਟਾਂਕ ਦੇ ਕਰੀਬ, ਲੰਬਾਈ ਪੰਜ ਇੰਚ ਅਤੇ ਚੌੜਾਈ ਤਿੰਨ ਇੰਚ ਹੁੰਦੀ ਹੈ. ਇਸ ਤੋਂ ਲਹੂ ਦੇ ਬਿੰਦੂ ਬਣਕੇ ਸ਼ਰੀਰ ਨੂੰ ਸਹਾਰਾ ਦਿੰਦੇ ਹਨ. ਭੋਜਨ ਦੇ ਪਚਣ ਵਿੱਚ ਸਹਾਇਤਾ ਮਿਲਦੀ ਹੈ.#ਜਦ ਭਾਰੀ ਲੇਸਲੀਆਂ ਬੇਹੀਆਂ ਸੜੀਆਂ ਚੀਜਾਂ ਖਾਧੀਆਂ ਜਾਂਦੀਆਂ ਹਨ ਅਤੇ ਨਸ਼ਿਆਂ ਦਾ ਬਹੁਤਾ ਵਰਤਾਉ ਹੁੰਦਾ ਹੈ, ਅਥਵਾ ਤਾਪ ਰੋਗ ਵਿੱਚ ਸੰਜਮ ਨਹੀਂ ਰੱਖਿਆ ਜਾਂਦਾ, ਤਦ ਤਿੱਲੀ ਵਿੱਚ ਵਿਗਾੜ ਹੋਕੇ ਇਹ ਵਧਣ ਲਗਦੀ ਹੈ. ਜਿਉਂ ਜਿਉਂ ਤਿੱਲੀ ਵਧਦੀ ਹੈ, ਤਿਉਂ ਤਿਉਂ ਹਾਜਮਾ ਵਿਗੜਦਾ ਹੈ, ਸ਼ਰੀਰ ਦਾ ਰੰਗ ਪੀਲੇ ਡੱਡੂ ਜੇਹਾ ਹੋ ਜਾਂਦਾ ਹੈ. ਪਿਆਸ ਵਧੇਰੀ ਅਤੇ ਭੁੱਖ ਮਾਰੀ ਜਾਂਦੀ ਹੈ, ਕਦੇ ਕਦੇ ਮੱਠਾ ਤਾਪ ਰਹਿਂਦਾ ਹੈ, ਮੂਤ੍ਰ ਮੈਲੇ ਰੰਗ ਦਾ, ਅਤੇ ਮੈਲਾ ਕਾਲੇ ਰੰਗ ਦਾ ਹੁੰਦਾ ਹੈ.#ਲਿੱਫ ਦਾ ਸਾਧਾਰਣ ਇਲਾਜ ਹੈ-#(੧) ਹੀਰਾ ਕਸੀਸ, ਨਸਾਦਰ, ਰੇਂਵਦ ਚੀਨੀ, ਮੁਸੱਬਰ, ਛੀ ਛੀ ਮਾਸ਼ੇ ਲੈਕੇ, ਸਿਰਕੇ ਜਾਂ ਕਵਾਰ ਦੇ ਗੁੱਦੇ ਵਿੱਚ ਪੀਹਕੇ ੪੧ ਗੋਲੀਆਂ ਬਣਾਕੇ ਛਾਵੇਂ ਸੁਕਾ ਲੈਣੀਆਂ. ਇੱਕ ਗੋਲੀ ਨਿਰਨੇ ਕਾਲਜੇ ਪਾਣੀ ਨਾਲ ਖਾਣੀ.#(੨) ਇੱਕ ਬੋਤਲ ਸਿਰਕਾ, ਦੋ ਤੋਲੇ ਨਸਾਦਰ, ਦੋ ਤੋਲੇ ਕਸ਼ਮੀਰੀ ਜੀਰਾ, ਦੋ ਤੋਲੇ ਸੌਂਚਰ ਲੂਣ, ਸਭ ਇਕੱਠੇ ਕਰਕੇ. ਵਿੱਚ ੨੧. ਅੰਜੀਰ ਭਿਉਂਕੇ ਸੱਤ ਦਿਨ ਰੱਖ ਛੱਡਣੇ. ਇੱਕ ਅੰਜੀਰ ਸਵੇਰ ਵੇਲੇ ਖਾਣਾ ਬਹੁਤ ਲਾਭਦਾਇਕ ਹੈ.
ਸਰੋਤ: ਮਹਾਨਕੋਸ਼
LIPPH
ਅੰਗਰੇਜ਼ੀ ਵਿੱਚ ਅਰਥ2
s. f, n enlargement of the spleen.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ