ਪਰਿਭਾਸ਼ਾ
ਸੰਗ੍ਯਾ- ਰੇਖਾ. ਲਕੀਰ। ੨. ਲਿਖਤ. ਤਹਰੀਰ.#"ਭ੍ਰਮ ਕੀ ਲੀਕ ਮਿਟਾਈ." (ਸੋਰ ਕਬੀਰ)#ਯਾ ਜਗ ਜੀਵਨ ਕੋ ਹੈ ਯਹੈ ਫਲ#ਜੋ ਛਲ ਛਾਡ ਭਜੈ ਰਘੁਰਾਈ,#ਸੋਧਕੈ ਸੰਤ ਮਹੰਤਨ ਹੂੰ#"ਪਦਮਾਕਰ" ਬਾਤ ਯਹੈ ਠਹਿਰਾਈ,#ਹਨਐ ਰਹੈ ਹੋਨੀ ਪ੍ਰਯਾਸ ਬਿਨਾ#ਅਨਹੋਨੀ ਨ ਹ੍ਵੈ ਸਕੈ ਕੋਟਿ ਉਪਾਈ,#ਜੋ ਵਿਧਿ ਭਾਲ ਮੇ ਲੀਕ ਲਿਖੀ#ਸੁ ਬਢਾਈ ਬਢੈ ਨ ਘਟੈ ਨ ਘਟਾਈ.#੩. ਦਾਗ. ਕਲੰਕ. ਧੱਬਾ. "ਨਾਕ ਕਾਨ ਕਟ ਲੀਕ ਲਗੈਂਹੈਂ. (ਚਰਿਤ੍ਰ ੩੯੭) ੪. ਸੰ. ਸਤ੍ਯ. ਸੱਚ। ੫. ਡਿੰਗ. ਸੱਚਾ ਬਚਨ.
ਸਰੋਤ: ਮਹਾਨਕੋਸ਼
LÍK
ਅੰਗਰੇਜ਼ੀ ਵਿੱਚ ਅਰਥ2
s. f, line, a mark, a scratch; a wheel track, a rut; established practice, use and wont; disgrace, blame, igneminy:—lík lík or líke líke challṉá, v. n. To follow the rut or beaten path; to adhere to an old established custom or practice.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ