ਪਰਿਭਾਸ਼ਾ
ਇੱਕ ਸਦਾ ਬਹਾਰ ਬੂਟਾ, ਜਿਸ ਨੂੰ ਗੁੱਛੇਦਾਰ ਫਲ ਲਗਦੇ ਹਨ, ਜਿਨ੍ਹਾਂ ਤੇ ਪਤਲੀ ਛਿੱਲ ਅਤੇ ਅੰਦਰ ਰਸਦਾਰ ਚਿੱਟਾ ਗੁੱਦਾ ਹੁੰਦਾ ਹੈ. ਇਹ ਕਰਸਾਹ ਵਿੱਚ ਪਕਦੇ ਹਨ. ਇਹ ਬੂਟਾ ਚੀਨ ਤੋਂ ਆਇਆ ਹੈ, ਹੁਣ ਭਾਰਤ ਵਿੱਚ ਸਾਰੇ ਹੁੰਦਾ ਹੈ, ਪਰ ਬੰਗਾਲ ਅਤੇ ਬਿਹਾਰ ਵਿੱਚ ਬਹੁਤ ਜਾਦਾ ਦੇਖੀਦਾ ਹੈ. Nephelium Litchi.
ਸਰੋਤ: ਮਹਾਨਕੋਸ਼