ਲੀਲਾਵਤੀ
leelaavatee/līlāvatī

ਪਰਿਭਾਸ਼ਾ

ਵਿ- ਵਿਲਾਸ ਕਰਨ ਵਾਲੀ ਇਸਤ੍ਰੀ। ੨. ਸੰਗ੍ਯਾ- ਭਾਸਕਰਾਚਾਰਯ ਦੀ ਵਹੁਟੀ, ਜੋ ਵਡੀ ਪੰਡਿਤਾ ਸੀ¹। ੩. ਲੀਲਾਵਤੀ ਦੇ ਨਾਂਉਂ ਬਣਾਇਆ ਭਾਸਕਰਾਚਾਰਯ ਦਾ ਇੱਕ ਹਿਸਾਬ ਦਾ ਗ੍ਰੰਥ, ਜੋ ਸਿੱਧਾਂਤ ਸ਼ਿਰੋਮਣਿ ਦਾ ਪਹਿਲਾ ਖੰਡ ਹੈ। ੪. ਦੁਰਗਾ ਦੇਵੀ। ੫. ਮਯ ਦੈਤ ਦੀ ਇਸਤ੍ਰੀ। ੬. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ. ਪਤਿ ਚਰਣ ੩੨ ਮਾਤ੍ਰਾ, ੧੮- ੧੪ ਪੁਰ ਵਿਸ਼੍ਰਾਮ, ਅੰਤ ਸਗਣ. .#ਉਦਾਹਰਣ-#ਪਹਿਲੇ ਤੁਮ ਪੂਰਣ ਵਿਦ੍ਯਾ ਸਿੱਖੋ,#ਫਿਰ ਉਸ ਕਾ ਪਰਿਚਾਰ ਕਰੋ,#ਕੀਜੈ ਉਪਕਾਰ ਸਰਬ ਕੇ ਊਪਰ,#ਵੈਰ ਵਿਰੋਧ ਨ ਚਿੱਤ ਧਰੋ. ×××#(ਅ) ਬਾਵਾ ਰਾਮਦਾਸ ਜੀ ਨੇ ਲੀਲਾਵਤੀ ਦੇ ਅੰਤ ਸਗਣ ਦੀ ਥਾਂ ਯਗਣ ਵਿਧਾਨ ਕੀਤਾ ਹੈ.#ਉਦਾਹਰਣ-#ਬਾਲੋਂ ਹੈ ਨਿੱਕੀ ਖੰਡ੍ਯੋਂ ਤਿੱਖੀ,#ਸਤਿਗੁਰੁ ਕੀ ਉੱਤਮ ਸਿੱਖੀ. ×××
ਸਰੋਤ: ਮਹਾਨਕੋਸ਼