ਲੁਕ਼ਮਾਨ
lukaamaana/lukāmāna

ਪਰਿਭਾਸ਼ਾ

ਅ਼. [لُقمان] ਬਾਈਬਲ ਅਤੇ ਕੁਰਾਨ ਵਿੱਚ ਲੁਕ਼ਮਾਨ ਦਾ ਜਿਕਰ ਆਇਆ ਹੈ ਅਰ ਇਸ ਨਾਮ ਦੀ ੧੩. ਵੀਂ ਸੂਰਤ ਹੈ, ਜਿਸ ਵਿੱਚ ਖੁਦਾ ਵੱਲੋਂ ਲੁਕ਼ਮਾਨ ਨੂੰ ਦਾਨਾਈ ਦਾ ਮਿਲਣਾ ਦੱਸਿਆ ਹੈ, ਪਰ ਉਸ ਦਾ ਇਤਿਹਾਸ ਕੁਝ ਨਹੀਂ ਹੈ. ਲੁਕ਼ਮਾਨ ਜਗਤ ਪ੍ਰਸਿੱਧ ਹਕੀਮ ਹੋਇਆ ਹੈ. ਉਸ ਦੀਆਂ ਤਿੰਨ ਹਜਾਰ ਅਖਾਉਤਾਂ ਨੀਤਿਪੂਰਿਤ ਹਨ. ਕਈ ਵਿਦ੍ਵਾਨ ਲੁਕ਼ਮਾਨ ਨੂੰ ਇਬਰਾਹੀਮ ਦਾ ਭਤੀਜਾ ਖ਼ਿਆਲ ਕਰਦੇ ਹਨ. ਕੋਈ ਉਸ ਦਾ ਹੋਣਾ ਦਾਊਦ ਦੇ ਸਮੇਂ ਮੰਨਦਾ ਹੈ. ਕੋਈ ਆਖਦਾ ਹੈ ਕਿ ਉਹ ਅਫ਼ਰੀਕ਼ਾ ਦਾ ਇੱਕ ਗੁਲਾਮ ਸੀ. ਕੋਈ ਲੁਕ਼ਮਾਨ ਨੂੰ ਦਰਜੀ, ਕੋਈ ਤਖਾਣ ਦੱਸਦਾ ਹੈ, ਪਰ ਇਹ ਸਾਰੇ ਮੰਨਦੇ ਹਨ ਕਿ ਉਹ ਵਡਾ ਮੰਤਕੀ ਅਰ ਚਾਨਾ ਸੀ. ਉਸ ਦੀਆਂ ਆਖੀਆਂ ਕਹਾਣੀਆਂ ਹੁਣ ਤੋੜੀ ਸਭ ਦਾ ਮਨ ਖਿੱਚਦੀਆਂ ਹਨ. ਯੂਰਪ ਦੇ ਵਿਦ੍ਵਾਨ ਲਿਖਦੇ ਹਨ ਕਿ ਯੂਨਾਨੀਆਂ ਦਾ Æsop ਹੀ ਲੁਕਮਾਨ ਹੈ। ੨. ਦੇਖੋ, ਲੋਕਮਾਨ੍ਯ.
ਸਰੋਤ: ਮਹਾਨਕੋਸ਼