ਲੁੱਟ ਦਾ ਮਾਲ
lut thaa maala/lut dhā māla

ਪਰਿਭਾਸ਼ਾ

ਸਿੱਖ ਧਰਮ ਵਿੱਚ ਲੁੱਟ ਦੇ ਮਾਲ ਦਾ ਨਿਸੇਧ ਹੈ- "ਕਹੀਂ ਜੋ ਲੁੱਟ ਹੋਇ ਤਾਂ ਲੁੱਟੇ ਨਹੀਂ. ਕਿਸੇ ਦੇ ਮਾਲ ਦੀ ਵੱਲ ਨਦ਼ਰ ਨ ਕਰੇ." (ਪ੍ਰੇਮ ਸੁਮਾਰਗ) ਬਾਈਬਲ ਵਿੱਚ ਭੀ ਲੁੱਟ ਦਾ ਮਾਲ ਨਿਸਿੱਧ ਹੈ. ਦੇਖੋ, Joshua ਕਾਂਡ ੭. ਕ਼ੁਰਾਨ ਵਿੱਚ ਲੁੱਟ ਦੇ ਮਾਲ ਦਾ ਹੱਕ ਕੇਵਲ ਖ਼ੁਦਾ ਅਤੇ ਉਸ ਦੇ ਰਸੂਲ ਨੂੰ ਹੈ. ਦੇਖੋ, ਸੂਰਤ ੮. ਆਯਤ ੧.
ਸਰੋਤ: ਮਹਾਨਕੋਸ਼

ਸ਼ਾਹਮੁਖੀ : لُٹّ دا مال

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

booty, loot, plunder
ਸਰੋਤ: ਪੰਜਾਬੀ ਸ਼ਬਦਕੋਸ਼