ਲੂਤਾ
lootaa/lūtā

ਪਰਿਭਾਸ਼ਾ

ਸੰ. ਮੱਕੜੀ. ਜਾਲਾ ਤਾਣਨ ਵਾਲਾ ਇੱਕ ਜੀਵ. Spider। ੨. ਸਬੂਰੁਲਸ਼ਫ਼ਤ. Herpes Labialis ਇੱਕ ਖਲੜੀ (ਤੁਚਾ) ਦੀ ਬੀਮਾਰੀ, ਜਿਸ ਨੂੰ ਮਕੜੀ ਦੇ ਪੇਸ਼ਾਬ ਤੋਂ ਪੈਦਾ ਹੋਣਾ ਮੰਨਿਆ ਹੈ. ਇਸ ਨੂੰ ਪੰਜਾਬੀ ਵਿੱਚ ਪਕਲੂਤ ਆਖਦੇ ਹਨ. ਅੱਜ ਕੱਲ ਦੇ ਵਿਦ੍ਵਾਨਾਂ ਨੇ ਜਿਗਰ ਅਤੇ ਮੇਦੇ ਦੀ ਖਰਾਬੀ ਤੋਂ ਇਸ ਦਾ ਹੋਣਾ ਮੰਨਿਆ ਹੈ ਅਰ ਇਹ ਛੂਤ ਦਾ ਰੋਗ ਹੈ. ਇਸ ਦਾ ਲੱਛਣ ਹੈ ਕਿ ਹੋਠਾਂ ਤੇ ਛੋਟੀਆਂ ਫੁਨਸੀਆਂ ਹੋਕੇ ਵਿੱਚੋਂ ਪੀਲਾ ਪਾਣੀ ਵਹਿਣ ਲਗਦਾ ਹੈ, ਅਰ ਜਿੱਥੇ ਇਹ ਪਾਣੀ ਲੱਗਦਾ ਹੈ, ਉੱਥੇ ਹੋਰ ਫੁਨਸੀਆਂ ਹੋ ਜਾਂਦੀਆਂ ਹਨ, ਖੁਰਕ ਅਤੇ ਜਲਨ ਹੁੰਦੀ ਹੈ.#ਇਸ ਦਾ ਇਲਾਜ ਹੈ- ਗੰਧਕ ਦੇ ਸਬੂਣ ਨਾਲ ਧੋਕੇ ਗੇਰੂ ਅਤੇ ਸਫੇਦਾ ਬਰੀਕ ਪੀਹਕੇ ਫੁਨਸੀਆਂ ਤੇ ਛਿੜਕਣਾ, ਦੋਵੇਂ ਹਲਦੀਆਂ, ਮਜੀਠ, ਪਤੰਗ ਦੀ ਲੱਕੜ, ਗਜਕੇਸਰ, ਇਨ੍ਹਾਂ ਨੂੰ ਠੰਢੇ ਪਾਣੀ ਨਾਲ ਘਸਾਕੇ ਲੇਪ ਕਰਨਾ, ਜਿਸ ਗਿਜਾ ਤੋਂ ਹਾਜਮਾਂ ਠੀਕ ਰਹੇ ਅਤੇ ਜਿਗਰ ਦੀ ਖਰਾਬੀ ਦੂਰ ਹੋਵੇ, ਉਸ ਦਾ ਸੇਵਨ ਕਰਨਾ.
ਸਰੋਤ: ਮਹਾਨਕੋਸ਼