ਲੈਲਾਘੋੜਾ
lailaaghorhaa/lailāghorhā

ਪਰਿਭਾਸ਼ਾ

ਇਹ ਘੋੜਾ, ਸੁਲਤਾਨ ਮੁਹ਼ੰਮਦ ਬਾਰਕਜ਼ਈ ਪੇਸ਼ਾਵਰ ਦੇ ਹਾਕਿਮ ਪਾਸ ਸੀ. ਮਹਾਰਾਜਾ ਰਣਜੀਤ ਸਿੰਘ ਨੇ ਇਸ ਘੋੜੇ ਦੀ ਤਾਰੀਫ ਸੁਣਕੇ ਲੈਣ ਲਈ ਬਹੁਤ ਜਤਨ ਕੀਤੇ, ਅੰਤ ਨੂੰ ਸੰਮਤ ੧੮੮੫ ਵਿੱਚ ਮਹਾਰਾਜਾ ਨੂੰ ਸਫਲਤਾ ਪ੍ਰਾਪਤ ਹੋਈ. C. A. Huegel ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਕਿ ਲੈਲਾ ਘੋੜਾ ਬਹੁਤ ਹੀ ਸੁੰਦਰ ਅਤੇ ਚਾਲਾਕ ਹੈ. ਇਸ ਦਾ ਰੰਗ ਕੁਮੈਤ. ਉਮਰ ਤੇਰਾਂ ਸਾਲ ਅਤੇ ਕੱਦ ਸੋਲਾਂ ਮੁੱਠੀ ਹੈ.#ਮਹਾਰਾਜਾ ਨੇ ਇਸ ਦਾ ਰਤਨਾਂ ਨਾਲ ਜੜਾਊ ਸਾਜ ਬਹੁਮੁੱਲਾ ਬਣਵਾਇਆ ਸੀ,¹ ਅਤੇ ਇਸ ਤੇ ਸਵਾਰ ਹੋਕੇ ਬਹੁਤ ਪ੍ਰਸੰਨ ਹੋਇਆ ਕਰਦੇ.
ਸਰੋਤ: ਮਹਾਨਕੋਸ਼