ਪਰਿਭਾਸ਼ਾ
ਰਿਆਸਤ ਪਟਿਆਲਾ, ਤਸੀਲ ਥਾਣਾ ਪਾਇਲ ਦਾ ਪਿੰਡ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ਪੰਜ ਮੀਲ ਪੂਰਵ ਹੈ. ਇਸ ਪਿੰਡ ਤੋਂ ਉੱਤਰ ਦੋ ਫਰਲਾਂਗ ਪੁਰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮਾਛੀਵਾੜੇ ਤੋਂ ਇੱਥੇ ਆਏ ਹਨ. ਇੱਥੇ ਕਲਗੀਧਰ ਨੂੰ ਸ਼ੱਕ ਦੀ ਹਾਲਤ ਵਿੱਚ ਸ਼ਾਹੀ ਫੌਜ ਦੇ ਸਰਦਾਰ ਨੇ ਸਫਰ ਤੋਂ ਰੋਕਿਆ. ਨੂਰਪੁਰ ਦੇ ਸੈਯਦ ਪੀਰ ਮੁਹ਼ੰਮਦ ਨੇ ਸਤਿਗੁਰਾਂ ਬਾਬਤ ਗਵਾਹੀ ਇਸੇ ਥਾਂ ਦਿੱਤੀ ਹੈ. "ਤ੍ਵਪ੍ਰਸਾਦਿ, ਭਰਮ ਕਾ ਨਾਸ਼" ਕਹਿਕੇ ਸਿੰਘਾਂ ਨੇ ਇੱਥੇ ਹੀ ਮੁਸਲਮਾਨਾਂ ਦਾ ਪਕਾਇਆ ਭੋਜਨ ਛਕਿਆ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ. ੩੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਨਾਮਧਾਰੀਆਂ ਸਿੰਘ ਹੈ। ੨. ਪੰਜਾਬੀ ਵਿੱਚ ਵੱਲ ਦੀ ਥਾਂ ਭੀ ਲੱਲ ਸ਼ਬਦ ਵਰਤੀਦਾ ਹੈ.
ਸਰੋਤ: ਮਹਾਨਕੋਸ਼