ਪਰਿਭਾਸ਼ਾ
੧. ਰਸਦਾਇਕ ਬਾਣੀ ਵਾਲਾ, ੨. ਕਾਵ੍ਯ ਦਾ ਗ੍ਯਾਤਾ, ੩. ਸ਼੍ਰੋਤਾ ਦੀ ਰੁਚੀ ਅਨੁਸਾਰ ਅਰਥ ਦਾ ਵਿਸਤਾਰ ਅਤੇ ਸੰਖੇਪ ਕਰਨ ਵਾਲਾ, ੪. ਸਤ੍ਯਵਾਦੀ, ੫. ਖੰਡਨ ਮੰਡਨ ਵਿੱਚ ਚਤੁਰ, ਪ੍ਰਸੰਗ ਅਨੁਸਾਰ ਪ੍ਰਮਾਣ ਦੇਣ ਵਾਲਾ, ੭. ਅਨੇਕ ਮਤਾਂ ਦਾ ਜਾਣੂ, ੮. ਧੀਰਜ ਵਾਨ, ੯. ਚੰਚਲਤਾ ਰਹਿਤ, ੧੦. ਸ਼ਰੋਤਾ ਦੀ ਬੁੱਧਿ ਅਨੁਸਾਰ ਉਸ ਦੀ ਸਮਝ ਵਿਚ ਅਰਥ ਗਡਾਉਣ ਵਾਲਾ, ੧੧. ਅਹੰਕਾਰ ਤੋਂ ਬਿਨਾਂ ੧੨. ਸੰਤੋਖੀ, ੧੩. ਧਰਮ ਵਿੱਚ ਪੱਕਾ, ੧੪. ਜੋ ਹੋਰਨਾਂ ਨੂੰ ਸੁਣਾਉਂਦਾ ਹੈ ਉਸ ਪੁਰ ਆਪ ਅਮਲ ਕਰਨ ਵਾਲਾ.
ਸਰੋਤ: ਮਹਾਨਕੋਸ਼