ਪਰਿਭਾਸ਼ਾ
(ਵਕ੍ਰ- ਉਕ੍ਤਿ. ਟੇਢਾ ਕਥਨ). ਸਿੱਧੇ ਕਥਨ ਤੋਂ ਜਿੱਥੇ ਤਾਨੇ ਨਾਲ ਉਲਟਾ ਭਾਵ ਨਿਕਲੇ, ਇਹ "ਵਕ੍ਰੋਕ੍ਤਿ" ਅਲੰਕਾਰ ਦਾ ਰੂਪ ਹੈ.#ਅਰਥ ਫੇਰ ਕੀ ਕਲਪਨਾ ਸ਼ਲ੍ਹ੍ਹੇਸ ਕਾਕੁ ਤੇ ਠਾਨਿ,#ਅਲੰਕਾਰ ਵਕ੍ਰੋਕ੍ਤਿ ਤਹਿ" ਵਰਣਤ ਕਵਿ ਗੁਣਖਾਨਿ.#(ਰਾਮਚੰਦ੍ਰਭੂਸਣ)#ਉਦਾਹਰਣ-#ਭਲੇ ਧੀਰਮਲ ਭਲੇ ਜੀ! ਭਲੇ ਧੀਰਮਲ ਧੀਰ!#(ਗੁਪ੍ਰਸੂ)#ਜਦ ਧੀਰਮਲ ਨੇ ਨੌਵੇਂ ਸਤਿਗੁਰੂ ਨੂੰ ਗੋਲੀ ਮਾਰੀ,#ਤਦ ਭਲੇ ਧੀਰਮਲ ਜੀ! ਕਹਿਣ ਤੋਂ ਭਾਵ ਹੈ ਕਿ ਲਾਨਤ ਹੈ ਆਪ ਦੀ ਕਰਤੂਤ ਪੁਰ.#ਤੁਮ ਕੋ ਕ੍ਯਾ ਹਮ ਸਿਖ੍ਯਾ ਦੇਵੇਂ,#ਹੋਂ ਹਲਧਰ ਕੇ ਭਾਈ?#ਇਸ ਦਾ ਅਰਥ ਹੈ ਕਿ ਆਪ ਕ੍ਰਿਸਨਰੂਪ (ਮਹਾਗ੍ਯਾਨੀ) ਹੋਂ, ਆਪ ਨੂੰ ਅਸੀਂ ਕੀ ਉਪਦੇਸ਼ ਦੇਈਏ. ਦੂਜਾ ਭਾਵ ਇਹ ਹੈ ਕਿ ਆਪ ਹਲਧਰ (ਬੈਲ) ਦੇ ਭਾਈ ਪਸ਼ੂ ਹੋਂ, ਆਪ ਨਾਲ ਸਿਰ ਖਪਾਉਣਾ ਬੇਫਾਇਦਾ ਹੈ.#(ਅ) "ਕਾਕੂਕ੍ਤਿ" ਇਸ ਅਲੰਕਾਰ ਦਾ ਦੂਜਾ ਰੂਪ ਹੈ, ਜਿਸ ਵਿੱਚ ਧੁਨੀ ਦੇ ਦਬਾਉ ਨਾਲ ਪਦਾਂ ਤੋਂ ਵਿਰੁੱਧ ਅਰਥ ਹਾਂ, ਨਾਂਹ ਅਥਵਾ ਪ੍ਰਸ਼ਨ ਪ੍ਰਗਟ ਹੋਇਆ ਕਰਦਾ ਹੈ. ਦੇਖੋ, ਕਾਕੁ.#ਉਦਾਹਰਣ-#ਜੇਤੀ ਸਿਰਠਿ ਉਪਾਈ ਵੇਖਾ#ਵਿਣੁ ਕਰਮਾ ਕਿ ਮਿਲੈ ਲਈ?" (ਜਪੁ)#ਤਿਨ ਕਉ ਕਿਆ ਉਪਦੇਸੀਐ#ਜਿਨ ਗੁਰੁ ਨਾਨਕ ਦੇਉ? (ਮਃ ੨. ਵਾਰ ਮਾਝ)#ਮਨਮੁਖ ਸਉ ਕਰਿ ਦੋਸਤੀ#ਸੁਖ ਕਿ ਪੁਛਹਿ ਮਿਤ? (ਸਵਾ ਮਃ ੩)#ਹਰਿਨਾਮੁ ਛੋਡਿ ਦੂਜੈ ਲਗੇ,#ਤਿਨ ਕੇ ਗੁਣ ਹਉ ਕਿਆ ਕਹਉ?#(ਸਵੈਯੇ ਮਃ ੩)
ਸਰੋਤ: ਮਹਾਨਕੋਸ਼