ਵਚ
vacha/vacha

ਪਰਿਭਾਸ਼ਾ

ਸੰ. वच्. ਧਾ ਬੋਲਣਾ, ਸਮਝਾਉਨਾ, ਪੜ੍ਹਨਾ। ੨. ਸੰਗ੍ਯਾ- ਵਚਨ ਵਾਕ੍ਯ। ੩. ਸੂਰਜ। ੪. ਕਾਰਣ. ਸਬਬ। ੫. ਤੋਤਾ. ਸ਼ੁਕ। ੬. ਸੰ. वचा. ਵਚਾ. ਇੱਕ ਦਵਾਈ ਜੋ ਪਟੇਰ ਦੀ ਜੜ ਹੈ, ਜਿਸ ਨੂੰ ਬਚ ਆਖਦੇ ਹਨ. ਇਸ ਦੇ ਸੰਸਕ੍ਰਿਤ ਨਾਮ- ਉਗ੍ਰਗੰਧਾ, ਜਟਿਲਾ, ਮੰਗਲ੍ਯਾ ਆਦਿ ਹਨ. ਦੇਖੋ, ਬਚ ੨.
ਸਰੋਤ: ਮਹਾਨਕੋਸ਼