ਪਰਿਭਾਸ਼ਾ
ਰਾਣੀ ਚੰਦਕੌਰ ਦੇ ਉਦਰ ਤੋਂ ਰਾਜਾ ਪਹਾੜਸਿੰਘ ਫਰੀਦਕੋਟਪਤਿ ਦਾ ਸੁਪੁਤ੍ਰ. ਇਹ ਆਪਣੇ ਸਮੇਂ ਵਡਾ ਧਰਮਾਤਮਾ ਅਤੇ ਜਤੀ ਹੋਇਆ ਹੈ. ਇਸ ਨੇ ਪਰਇਸਤ੍ਰੀ ਵੱਲ ਕਦੇ ਬੁਰੀ ਨਜਰ ਨਾਲ ਨਹੀਂ ਤੱਕਿਆ ਸੀ. ਫਰੀਦਕੋਟ ਦੇ ਤੋਸ਼ੇਖ਼ਾਨੇ ਇਸ ਦੀ ਕੱਛ ਹੁਣ ਭੀ ਰੱਖੀ ਹੋਈ ਹੈ, ਜਿਸ ਦਾ ਨਾਲਾ ਪ੍ਰਸੂਤ ਦੀ ਪੀੜਾ ਵੇਲੇ ਲੋਕੀਂ ਧੋਕੇ ਪਿਆਉਂਦੇ ਹਨ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਅਜੇਹਾ ਕਰਨ ਤੋਂ ਬੱਚਾ ਬਿਨਾ ਕਲੇਸ਼ ਦਿੱਤੇ ਪੈਦਾ ਹੋ ਜਾਂਦਾ ਹੈ. ਦੇਖੋ, ਫਰੀਦਕੋਟ.
ਸਰੋਤ: ਮਹਾਨਕੋਸ਼