ਵਜ੍ਰ
vajra/vajra

ਪਰਿਭਾਸ਼ਾ

ਸੰ. ਸੰਗ੍ਯਾ- ਹੀਰਾ ਰਤਨ। ੨. ਇੰਦ੍ਰ ਦੀ ਗਦਾ, ਜੋ ਦਧੀਚਿ ਦੇ ਹੱਡਾਂ ਤੋਂ ਬਣੀ ਹੈ. ਦੇਖੋ, ਦਧੀਚਿ। ੩. ਊਸਾ ਦੇ ਗਰਭ ਤੋਂ ਅਨਿਰੁੱਧ ਦਾ ਪੁਤ੍ਰ, ਜਿਸ ਨੂੰ ਕ੍ਰਿਸਨ ਜੀ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਯਾਦਵਾਂ ਦਾ ਰਾਜਾ ਥਾਪਿਆ। ੪. ਬਿਜਲੀ ਅਥਵਾ ਛੁਟਦੇ ਸਤਾਰਿਆਂ ਦਾ ਪੱਥਰ (thunder bolt; adamant; aerolite) ੫. ਫ਼ੌਲਾਦ। ੬. ਬਰਛੇ (ਭਾਲੇ) ਦਾ ਫਲ। ੭. ਕਾਂਜੀ। ੮. ਥੋਹਰ ਦਾ ਪੇਡ। ੯. ਆਪਸਤੰਬ ਅਤੇ ਅਤ੍ਰਿ ਰਿਖਿ ਦੇ ਲੇਖ ਅਨੁਸਾਰ ਗਊ ਦੇ ਮੂਤ ਵਿੱਚ ਰਿੰਨ੍ਹੇ ਹੋਏ ਜੌਂ।¹ ੧੦. ਉਹ ਅਭ੍ਰਕ, ਜੋ ਅੱਗ ਤੇ ਰੱਖਿਆਂ ਨਾ ਫੁੱਲੇ। ੧੧. ਵਿ- ਕਰੜਾ. ਸਖ਼ਤ। ੧੨. ਘੋਰ. ਭਯਾਨਕ.
ਸਰੋਤ: ਮਹਾਨਕੋਸ਼