ਵਞਾਵਣਾ
vanaavanaa/vanāvanā

ਪਰਿਭਾਸ਼ਾ

ਕ੍ਰਿ- ਵੰਦਨ ਕਰਾਉਣਾ. ਧੋਖੇ ਵਿੱਚ ਫਸਾਉਣਾ. "ਝੂਠੀ ਦੁਨੀਆ ਲਗਿ, ਨ ਆਪੁ ਵਞਾਈਐ." (ਆਸਾ ਫਰੀਦ) ੨. ਭੇਜਣਾ। ੩. ਤਿਆਗਣਾ. ਛੱਡਣਾ। ੪. ਗੁਆਉਣਾ. ਖੋ ਦੇਣਾ. "ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ." (ਵਾਰ ਰਾਮ ੨. ਮਃ ੫) ਦੇਖੋ, ਵੰਞਣੁ.
ਸਰੋਤ: ਮਹਾਨਕੋਸ਼