ਵਡਭਾਗੀ
vadabhaagee/vadabhāgī

ਪਰਿਭਾਸ਼ਾ

ਵੱਡੇ (ਉੱਤਮ) ਭਾਗਾਂ ਵਾਲਾ. ਖ਼ੁਸ਼ਨਸੀਬ. "ਵਡਭਾਗੀ ਗੁਰ ਕੇ ਸਿਖ ਪਿਆਰੇ." (ਗੂਜ ਮਃ ੪) ੨. ਵਡਭਾਗੀ. ਵੱਡੇ ਭਾਗਾਂ ਕਰਕੇ. ਉੱਤਮ ਪ੍ਰਾਰਬਧ ਦ੍ਵਾਰਾ. "ਵਡਭਾਗੀ ਸੰਗਤਿ ਮਿਲੈ." (ਬਿਹਾ ਛੰਤ ਮਃ ੪)
ਸਰੋਤ: ਮਹਾਨਕੋਸ਼