ਪਰਿਭਾਸ਼ਾ
ਇਹ ਕਮਾਚਠਾਟ ਦਾ ਸੰਪੂਰਣ ਰਾਗ ਹੈ. ਨਿਸਾਦ ਦੋਵੇਂ ਲਗਦੇ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਪੰਚਮ ਵਾਦੀ ਅਤੇ ਰਿਸਭ ਸੰਵਾਦੀ ਹੈ. ਇਸ ਦਾ ਬਰਵੇ ਨਾਲ ਬਹੁਤ ਮੇਲ ਹੈ. ਕਈ ਵਡਹੰਸ ਨੂੰ ਦਿਨ ਦਾ ਦੇਸ ਆਖਦੇ ਹਨ. ਗਾਉਣ ਦਾ ਵੇਲਾ ਦੁਪਹਿਰ ਅਤੇ ਰਾਤ ਦਾ ਦੂਜਾ ਪਹਿਰ ਹੈ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਡਹੰਸ ਦਾ ਅੱਠਵਾਂ ਨੰਬਰ ਹੈ.#ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ ਵਡਹੰਸਿਕਾ ਹੈ ਅਤੇ ਇਸ ਨੂੰ ਰਾਗਿਣੀ ਮੰਨਿਆ ਹੈ। ੨. ਰਾਜਹੰਸ. "ਮੈ ਜਾਨਿਆ ਵਡਹੰਸੁ ਹੈ." (ਮਃ ੩. ਵਾਰ ਵਡ) ੩. ਵਿਵੇਕੀ. ਪਰਮਹੰਸ. "ਸਬਦਿ ਰਤੇ ਵਡਹੰਸ ਹੈ." (ਮਃ ੩. ਵਾਰ ਵਡ)
ਸਰੋਤ: ਮਹਾਨਕੋਸ਼