ਪਰਿਭਾਸ਼ਾ
ਸੰ. वत्. ਵ੍ਯ- ਜੇਹਾ. ਤੁੱਲ. "ਇਹ ਸੰਸਾਰੁ ਬਿਖੁ- ਵਤ ਅਤਿ ਭਉਜਲ." (ਆਸਾ ਮਃ ੧) ੨. ਮੁਲ- ਵੱਤ. ਫਿਰ. ਪੁਨਹ. "ਏਹੁ ਬੈਤ ਵਤ ਮੋਹਿ ਸੁਨਾਇ." (ਨਾਪ੍ਰ) ੩. ਸੰਗ੍ਯਾ- ਵਤ੍ਰ. ਵੱਤ. ਜ਼ਮੀਨ ਦੀ ਉਹ ਹਾਲਤ, ਜਦ ਨਾ ਬਹੁਤ ਗਿੱਲੀ ਅਰ ਨਾ ਸੁੱਕੀ ਹੋਵੇ. ਬੀਜਣ ਯੋਗ੍ਯ ਦਸ਼ਾ. "ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ." (ਵਾਰ ਗਉ ੨. ਮਃ ੫)
ਸਰੋਤ: ਮਹਾਨਕੋਸ਼