ਪਰਿਭਾਸ਼ਾ
ਸੰ. वर. ਧਾ- ਇੱਛਾ ਕਰਨਾ. ਚਾਹੁਣਾ। ੨. ਸੰਗ੍ਯਾ- ਇੱਛਾ. ਚਾਹ। ੩. ਯਾਚਨ. ਮੰਗਣਾ। ੪. ਪਤਿ. ਭਰਤਾ. "ਵਰ ਨਾਰੀ ਮਿਲਿ ਮੰਗਲੁ ਗਾਇਆ." (ਦੇਵ ਮਃ ੫) ੫. ਕੇਸਰ. ਕੁੰਕੁਮ. ਕੁੰਗੂ। ੬. ਘੇਰਾ. ਵਲਗਣ। ੭. ਆਵਰਣ. ਪੜਦਾ। ੮. ਦਾਜ. ਜਹੇਜ਼। ੯. ਬਾਲਕ. ਬੱਚਾ। ੧੦. ਅਦਰਕ. ਆਦਾ। ੧੧. ਕਾਤ੍ਯਾਯਨ ਸਿਮ੍ਰਿਤਿ ਦੇ ਖੰਡ ੨੭, ਸ਼ਃ ੧੪. ਵਿੱਚ ਗਊ ਦਾ ਨਾਮ ਭੀ ਵਰ ਹੈ। ੧੨. ਵਿ- ਸ਼੍ਰੇਸ੍ਟ. ਉੱਤਮ. "ਹਯ ਤਜ ਭਾਗੇ, ਰਘੁਵਰ ਆਗੇ." (ਰਾਮਾਵ) ੧੩. ਪਿਆਰਾ. ਪ੍ਰਿਯ। ੧੪. ਵਾਰ (ਦਫ਼ਅ਼ਹ) ਲਈ ਭੀ ਭਾਈ ਸੰਤੋਖਸਿੰਘ ਨੇ ਵਰ ਸ਼ਬਦ ਵਰਤਿਆ ਹੈ. "ਏਕ ਵਾਰ ਜੋ ਬੋਵਹਿ ਖੇਤੀ। ਲੁਨਹਿ ਅਨਿਕ ਵਰ ਹਨਐ ਪੁਨ ਤੇਤੀ." (ਨਾਪ੍ਰ) ੧੫. ਫ਼ਾ. [ور] ਵਿ- ਵਾਲਾ. ਵਾਨ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. "ਹਮੂ ਮਰਦ ਬਾਯਦ ਸ਼ਵਦ ਸੁਖ਼ਨਵਰ." (ਜਫਰ) ਦੇਖੋ, ਨਾਮਵਰ। ੧੬. ਵ- ਅਗਰ ਦਾ ਸੰਖੇਪ। ੧੭. ਦੇਖੋ, ਬਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ور
ਅੰਗਰੇਜ਼ੀ ਵਿੱਚ ਅਰਥ
boon, blessing; husband, prospective husband, matrimonial match
ਸਰੋਤ: ਪੰਜਾਬੀ ਸ਼ਬਦਕੋਸ਼