ਪਰਿਭਾਸ਼ਾ
ਸੰ. वर्ग. ਇੱਕ ਜਾਤਿ ਦਾ ਸਮੂਹ, ਜੈਸੇ- ਮਨੁੱਖ ਵਰਗ। ੨. ਇੱਕ ਥਾਂ ਬਲਣ ਵਾਲੇ ਅੱਖਰਾਂ ਦਾ ਸਮੁਦਾਯ, ਜੈਸੇ- ਕਵਰਗ ਟਵਰਗ ਆਦਿ। ੩. ਅੱਖਰ. "ਚਤੁਰ ਵਰਗ ਦਾ ਭਵਜਨ ਤਾਰਨ." (ਗੁਪ੍ਰਸੂ) ਚਾਰ ਅੱਖਰ- "ਵਾਹਗੁਰੂ"। ੪. ਗ੍ਰੰਥ ਦਾ ਹਿੱਸਾ. ਬਾਬ. ਅਧ੍ਯਾਯ। ੫. ਉਹ ਚੁਕੋਣਾ ਛੇਤ੍ਰ, ਜਿਸ ਦੀ ਚੌੜਾਈ ਅਤੇ ਲੰਬਾਈ ਬਰਾਬਰ ਅਤੇ ਚਾਰੇ ਕੂਣੇ ਸਮਕੋਣ ਹੋਣ. Square. ਜਿਵੇਂ ੪੦੦ ਵਰਗ ਮੀਲ। ੬. ਅੰਗਾਂ ਨੂੰ ਸਮਾਨ ਅੰਗਾਂ ਨਾਲ ਜਰਬ ਕਰਨਾ, ਜਿਵੇਂ- ਪੱਚੀ ਨੂੰ ੨੫ ਨਾਲ। ੭. ਦੇਖੋ, ਬਰਗ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ورگ
ਅੰਗਰੇਜ਼ੀ ਵਿੱਚ ਅਰਥ
geometry square; class, category, group, ilk, kind
ਸਰੋਤ: ਪੰਜਾਬੀ ਸ਼ਬਦਕੋਸ਼