ਵਰਤੀ
varatee/varatī

ਪਰਿਭਾਸ਼ਾ

ਸੰ. वर्ती. ਸੰਗ੍ਯਾ- ਦੀਵੇ ਦੀ ਬੱਤੀ. ਵੱਟੀ। ੨. ਲੇਖ. ਲਿਖਤ. ਤਹਰੀਰ। ੩. ਦਵਾਈਆਂ ਦੀ ਬਣਾਈ ਹੋਈ ਬੱਤੀ, ਜੋ ਸਲਾਈ (ਸੁਰਮਚੂ) ਵਾਂਙ ਅੱਖ ਵਿੱਚ ਫੇਰੀ ਜਾਵੇ। ੪. ਸੰ. वत्तरि्न्. ਵਿ- ਰਹਣ ਵਾਲਾ. ਇਹ ਸਮਾਸ ਵਿੱਚ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਨਿਕਟਵਰਤੀ। ੫. ਦੇਖੋ, ਵ੍ਰਤੀ.
ਸਰੋਤ: ਮਹਾਨਕੋਸ਼

WARTÍ

ਅੰਗਰੇਜ਼ੀ ਵਿੱਚ ਅਰਥ2

s. m, ne who fasts.
THE PANJABI DICTIONARY- ਭਾਈ ਮਾਇਆ ਸਿੰਘ