ਵਰਧਮਾਨ
varathhamaana/varadhhamāna

ਪਰਿਭਾਸ਼ਾ

ਵਿ- वर्द्घमान्. ਵਧਿਆ ਹੋਇਆ। ੨. ਸੰਗ੍ਯਾ- ਏਰੰਡ ਦਾ ਬਿਰਛ। ੩. ਮਿੱਟੀ ਦਾ ਭਾਂਡਾ. ਬਰਤਮਾਨ. ਇਸੇ ਤੋਂ ਬਧਣਾ ਸ਼ਬਦ ਬਣਿਆ ਹੈ. ਦੇਖੋ, ਬਧਣਾ ੩। ੪. ਪਿਆਲਾ। ੫. ਵਿਸਨੁ। ੬. ਜੈਨ ਮਤ ਦਾ ਚੌਬੀਹਵਾਂ ਤੀਰਥੰਕਰ, ਜਿਸ ਦੀ ਸੰਗ੍ਯਾ- ਮਹਾਵੀਰ ਭੀ ਹੈ. ਵੈਸ਼ਾਲੀ ਵਿੱਚ ਇਸ ਦਾ ਜਨਮ, ਅਤੇ ਪਾਵਾ (ਜਿਲਾ ਪਟਨਾ) ਵਿੱਚ ਦੇਹਾਂਤ ਹੋਇਆ. ਇਹ ਈਸਵੀ ਸਨ ਤੋਂ ੪੩੭ ਵਰ੍ਹੇ ਪਹਿਲਾਂ ਹੋਇਆ ਹੈ। ੪. ਵਰਤਮਾਨ "ਬਰਦਮਾਨ" ਦਾ ਪੁਰਾਣਾ ਨਾਮ.
ਸਰੋਤ: ਮਹਾਨਕੋਸ਼