ਪਰਿਭਾਸ਼ਾ
ਸੰ. ਸੰਗ੍ਯਾ- ਸੂਰ। ੨. ਸੂਰ ਦੀ ਸ਼ਕਲ ਦਾ ਵਿਸਨੁ ਦਾ ਅਵਤਾਰ. ਪੁਰਾਣਕਥਾ ਹੈ ਕਿ ਹਿਰਨ੍ਯਾਕ੍ਸ਼੍ ਅਸੁਰ ਪ੍ਰਿਥਿਵੀ ਨੂੰ ਡੋਬਕੇ ਪਾਤਾਲ ਲੈ ਗਿਆ. ਵਰਾਹ ਨੇ ਇੱਕ ਹਜ਼ਾਰ ਵਰ੍ਹਾ ਲੜਾਈ ਕਰਕੇ ਅਸੁਰ ਨੂੰ ਮਾਰਿਆ ਅਤੇ ਜ਼ਮੀਨ ਆਪਣੇ ਟਿਕਾਣੇ ਠਹਿਰਾਈ. ਦੇਵੀਭਾਗਵਤ ਦੇ ੮. ਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਰਾਹ ਦੀ ਉਤਪੱਤੀ ਬ੍ਰਹਮਾ ਦੇ ਨੱਕ ਵਿੱਚੋਂ ਹੋਈ ਦੱਸੀ ਹੈ. ਦੇਖੋ, ਦਸ ਅਵਤਾਰ.
ਸਰੋਤ: ਮਹਾਨਕੋਸ਼