ਵਾ
vaa/vā

ਪਰਿਭਾਸ਼ਾ

ਸੰਗ੍ਯਾ- ਵਾਯੁ (ਹਵਾ) ਦਾ ਸੰਖੇਪ। ੨. ਸਰਵ- ਉਹ. ਵਹ. ਉਸ. "ਚਿਤਵਉ ਵਾ ਅਉਸਰ ਮਨ ਮਾਹਿ." (ਸਾਰ ਮਃ ੫) "ਵਾ ਕਉ ਬਿਆਧਿ ਨ ਕਾਈ." (ਜੈਤ ਮਃ ੫) "ਵਾਕੈ ਰਿਦੈ ਬਸੈ ਭਗਵਾਨ." (ਗੌਡ ਕਬੀਰ) ੩. ਸੰ. ਵਾ. ਧਾ- ਪਵਨ ਸਮਾਨ ਤੇਜ ਜਾਣਾ, ਪਵਨ ਦਾ ਚਲਣਾ, ਦੁੱਖ ਦੇਣਾ, ਨਸ੍ਟ ਹੋਣਾ, ਹਵਾ ਨਾਲ ਬੁਝਣਾ। ੪. ਵ੍ਯ- ਯਾ. ਅਥਵਾ। ੫. ਫ਼ਾ. [وا] ਸਾਥ. ਨਾਲ। ੬. ਸੰਗ੍ਯਾ- ਅਗਨਿ। ੭. ਵਿੱਥ. ਦੂਰੀ। ੮. ਅ਼. ਵ੍ਯ- ਸ਼ੱਕ! ਅਹੋ!
ਸਰੋਤ: ਮਹਾਨਕੋਸ਼

ਸ਼ਾਹਮੁਖੀ : وا

ਸ਼ਬਦ ਸ਼੍ਰੇਣੀ : noun masculine, colloquial

ਅੰਗਰੇਜ਼ੀ ਵਿੱਚ ਅਰਥ

see ਹਵਾ ; also ਵਾਉ
ਸਰੋਤ: ਪੰਜਾਬੀ ਸ਼ਬਦਕੋਸ਼