ਵਾਣ
vaana/vāna

ਪਰਿਭਾਸ਼ਾ

ਦੇਖੋ, ਬਾਣ। ੨. ਮੁੰਜ ਦੀ ਰੱਸੀ, ਜਿਸ ਨਾਲ ਮੰਜੇ ਆਦਿ ਬੁਣੀਦੇ ਹਨ. "ਸਿਰ ਪਰ ਜੀਰਣ ਵਾਣ ਪੁਰਾਣਾ¹." (ਗੁਪ੍ਰਸੂ) ੩. ਸੰ. ਤੀਰ. ਸ਼ਰ। ੪. ਅਗਨਿ। ੫. ਪੁਰਾਣਾਂ ਅਨੁਸਾਰ ਇੱਕ ਅਸੁਰ, ਜੋ ਬਲਿ ਦਾ ਵਡਾ ਪੁਤ੍ਰ ਸੀ. ਇਸ ਦਾ ਨਾਮ ਵੈਰੋਚੀ ਭੀ ਹੈ. ਇਹ ਸ਼ੋਣਿਤਪੁਰ² ਦਾ ਰਾਜਾ ਸੀ, ਇਸ ਦੀ ਹਜਾਰ ਬਾਂਹਾਂ ਸਨ. ਵਾਣਾਸੁਰ ਸ਼ਿਵ ਦਾ ਪਿਆਰਾ ਅਤੇ ਵਿਸਨੁ ਦਾ ਵਿਰੋਧੀ ਸੀ. ਇਸ ਦੀ ਪੁਤ੍ਰੀ ਊਸਾ (ਊਸੀ) ਕ੍ਰਿਸਨ ਜੀ ਦੇ ਪੋਤੇ ਅਨਿਰੁੱਧ ਪੁਰ ਆਸਕ੍ਤ (ਆਸ਼ਕ) ਹੋ ਗਈ. ਊਸਾ ਨੇ ਅਨਿਰੁੱਧ ਨੂੰ ਘਰ ਸੱਦ ਲਿਆ. ਵਾਣ ਨੂੰ ਜਦ ਇਸ ਗੱਲ ਦਾ ਪਤਾ ਲੱਗਾ, ਤਾਂ ਅਨਿਰੁੱਧ ਨੂੰ ਕੈਦ ਕਰ ਲਿਆ. ਕ੍ਰਿਸਨ ਜੀ, ਬਲਰਾਮ, ਪ੍ਰਦ੍ਯੁਮਨ ਆਦਿ ਯਾਦਵ ਅਨਿਰੁੱਧ ਨੂੰ ਛੁਡਾਉਣ ਲਈ ਸ਼ੋਣਿਤਪੁਰ ਪਹੁਚੇ. ਵਾਣ ਨੇ ਚੰਗੀ ਤਰਾਂ ਇਨ੍ਹਾਂ ਦਾ ਟਾਕਰਾ ਕੀਤਾ. ਸ਼ਿਵ ਅਤੇ ਉਸ ਦੇ ਪੁਤ੍ਰ ਕਾਰਤਿਕੇਯ ਨੇ ਵਾਣ ਦੀ ਸਹਾਇਤਾ ਕੀਤੀ. ਇਸ ਜੰਗ ਵਿੱਚ ਵਾਣ ਦੀਆਂ ਬਹੁਤ ਬਾਹਾਂ ਵੱਢੀਆਂ ਗਈਆਂ, ਅਰ ਸ਼ਿਵ ਦੇ ਦਲ ਨੇ ਭੀ ਭਾਰੀ ਹਾਰ ਖਾਧੀ. ਅੰਤ ਨੂੰ ਸ਼ਿਵ ਨੇ ਕ੍ਰਿਸਨ ਜੀ ਤੋਂ ਮੁਆਫੀ ਮੰਗੀ ਅਰ ਵਾਣਾਸੁਰ ਦੀ ਜਾਨ ਬਖ਼ਸ਼ਵਾਈ ਅਤੇ ਅਨਿਰੁੱਧ ਊਸਾ ਨੂੰ ਲੈਕੇ ਦ੍ਵਾਰਿਕਾ ਆਨੰਦ ਨਾਲ ਪਹੁਚਿਆ।³ ਰਾਜ੍ਯਦੇਵੀ ਦਾ ਪੁਤ੍ਰ ਸੰਸਕ੍ਰਿਤ ਦਾ ਉੱਤਮ ਕਵਿ, ਜੋ ਥਨੇਸਰ ਅਤੇ ਕਨੌਜ ਦੇ ਰਾਜਾ ਹਰ੍ਸ ਦੇ ਦਰਬਾਰ ਦਾ ਭੂਸਣ ਸੀ. ਵਾਣ ਨੇ ਹਰ੍ਸਚਰਿਤ ਸਨ ੬੨੦ ਵਿੱਚ ਲਿਖਿਆ ਹੈ. ਕਾਦੰਬਰੀ ਗ੍ਰੰਥ ਭੀ ਇਸੇ ਕਵਿ ਦੀ ਰਚਨਾ ਹੈ. ਇਸ ਦਾ ਪੁਤ੍ਰ ਭੂਸਣ ਭੱਟ ਭੀ ਉੱਤਮ ਕਵਿ ਹੋਇਆ ਹੈ ਇਸ ਨੂੰ ਕਈਆਂ ਨੇ "ਬਾਣ" ਲਿਖਿਆ ਹੈ. ਦੇਖੋ, ਬਾਣ ੮.
ਸਰੋਤ: ਮਹਾਨਕੋਸ਼

ਸ਼ਾਹਮੁਖੀ : وان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

twine used for stringing cots
ਸਰੋਤ: ਪੰਜਾਬੀ ਸ਼ਬਦਕੋਸ਼

WÁṈ

ਅੰਗਰੇਜ਼ੀ ਵਿੱਚ ਅਰਥ2

s. m. (M.), ) a double wheeled-well: also see Báṉ:—labunká wáṉ; s. m. Rope made on spindles by Labánas, who are professional rope-makers:—talíwáṭ- wáṇ, wáṉ, s. m. Rope spun with the palm of the hand.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ