ਵਾਦੁ
vaathu/vādhu

ਪਰਿਭਾਸ਼ਾ

ਸੰ. वाद. ਸੰਗ੍ਯਾ- ਚਰਚਾ. ਬਹਸ. "ਵਾਦ ਵਖਾਣਹਿ, ਤਤੁ ਨ ਜਾਣਾ." (ਮਾਰੂ ਸੋਲਹੇ ਮਃ ੧) ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਪਰਿਣਾਮਵਾਦ, ਅਦ੍ਵੈਤਵਾਦ ਆਦਿ। ੩. ਝਗੜਾ. "ਵਾਦਾ ਕੀਆ ਕਰਨਿ ਕਹਾਣੀਆ." (ਵਾਰ ਮਾਰੂ ੧. ਮਃ ੩) ੪. ਫ਼ਾ. [واد] ਬੇਟਾ. ਪੁਤ੍ਰ। ੫. ਦੇਖੋ, ਬਾਦ.; ਦੇਖੋ, ਵਾਦ ੩. "ਤਿਤੁ ਤਨਿ ਹਉਮੈ ਵਾਦੁ." (ਸ੍ਰੀ ਅਃ ਮਃ ੧)
ਸਰੋਤ: ਮਹਾਨਕੋਸ਼