ਪਰਿਭਾਸ਼ਾ
ਸੰਗ੍ਯਾ- ਸ਼ਕ੍ਤਿ. ਬਲ। ੨. ਵਾਹਾ. ਪ੍ਰਵਾਹ. ਨਾਲਾ. "ਨਦੀਆ ਅਤੇ ਵਾਹ, ਪਵਹਿ ਸਮੁੰਦਿ ਨ ਜਾਣੀਅਹਿ." (ਜਪੁ) "ਨਦੀਆ ਵਾਹ ਵਿਛੁੰਨਿਆ." (ਆਸਾ ਛੰਤ ਮਃ ੧) ੩. ਹਲ ਦੀ ਵਹਾਈ. ਵਾਹੁਣ ਦੀ ਕ੍ਰਿਯਾ। ੪. ਸਰਵ. ਓਹ. ਵਹ। ੫. ਸੰ. वाह्. ਧਾ- ਯਤਨ ਕਰਨਾ, ਮਿਹਨਤ ਕਰਨਾ, ਲੈ ਜਾਣਾ, ਢੋਣਾ। ੬. ਸੰਗ੍ਯਾ- ਜਿਸ ਦ੍ਵਾਰਾ ਉਠਾਇਆ ਜਾਵੇ. ਸਵਾਰੀ। ੭. ਘੋੜਾ। ੮. ਬੈਲ. "ਬਹੁਰ ਬਾਨ ਬੱਤੀਸ ਸੋਂ ਵਾਹ ਪ੍ਰਹਾਰ੍ਯੋ." (ਚਰਿਤ੍ਰ ੧੪੨) ਬੱਤੀ ਤੀਰਾਂ ਨਾਲ ਸ਼ਿਵ ਦਾ ਬੈਲ ਘਾਇਲ ਕੀਤਾ। ੯. ਪਵਨ. ਹਵਾ. ਵਾਯੁ। ੧੦. ਨੌਕਾ. ਕਿਸ਼ਤੀ। ੧੧. ਫ਼ਾ. [واہ] ਵ੍ਯ- ਸ਼ਾਬਾਸ਼! ਆਫ਼ਰੀਨ! ਸੰ. वाढं. ਵਾਢੰ। ੧੨. ਅ਼. ਅਦਭੁਤ ਅਚਰਜ. "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ." (ਨਾਪ੍ਰ) ੧੩. ਖ਼ੂਬ. ਹੱਛਾ.
ਸਰੋਤ: ਮਹਾਨਕੋਸ਼