ਵਾਹਗੁਰੂ ਜੀ ਕੀ ਫਤਹ
vaahaguroo jee kee dhataha/vāhagurū jī kī phataha

ਪਰਿਭਾਸ਼ਾ

ਸਿੱਖਾਂ ਦੇ ਪਰਸਪਰ ਮਿਲਣ ਸਮੇਂ ਦਾ ਸ਼ਿਸ੍ਟਾਚਾਰ ਬੋਧਕ ਵਾਕ. ਇਸ ਦਾ ਅਰਥ ਹੈ- ਜਯ ਕਰਤਾਰ ਦੀ.#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੀ ਫਤੇ ਬਾਬਤ ਜੋ ਆਗ੍ਯਾ ਹੈ, ਉਸ ਨੂੰ ਭਾਈ ਮਨੀਸਿੰਘ ਜੀ ਇਉਂ ਲਿਖਦੇ ਹਨ- "ਜੋ ਕੋਈ ਸਿੱਖਾਂ ਨੂੰ ਅੱਗੋਂਦੇ ਵਾਹਗੁਰੂ ਜੀ ਕੀ ਫਤੇ ਬੁਲਾਂਵਦਾ ਹੈ, ਉਸ ਵੱਲ ਮੇਰਾ ਮੁਖ ਹੁੰਦਾ ਹੈ, ਅਰ ਜੋ ਪਿੱਛੋਂ ਬੁਲਾਂਵਦਾ ਹੈ, ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ, ਅਰ ਜੋ ਪਿੱਛੋਂ ਹੌਲੀ ਬੁਲਾਂਵਦਾ ਹੈ, ਉਸ ਵੱਲ ਮੇਰਾ ਬਾਵਾਂ ਮੋਢਾ ਹੁੰਦਾ ਹੈ, ਜੋ ਨਹੀਂ ਬੁਲਾਂਵਦਾ, ਉਸ ਵੱਲ ਮੇਰੀ ਪਿੱਠ ਹੁੰਦੀ ਹੈ." (ਭਗਤਰਤਨਾਵਲੀ)#ਭਾਈ ਮਨੀਸਿੰਘ ਜੂ ਕੋ ਫਤੇ ਕੋ ਬ੍ਰਿਤਾਂਤ ਬ੍ਰਿੰਦ#ਆਪਨੇ ਮੁਖਾਰਬਿੰਦ ਨਾਥ ਜੂ ਸੁਨਾਯੋ ਹੈ,#ਗਾਜਕੈ ਅਗਾਰੀ ਸੇਂ ਮ੍ਰਿਗੇਂਦ੍ਰ ਸੌਂ ਬੁਲਾ੍ਯ ਜੋਈ#ਰਾਖਹੌਂ ਸਦੈਵ ਸੌਂਹੇਂ ਪ੍ਯਾਰੋ ਮੋਹ ਭਾਯੋ ਹੈ,#ਮਾਨਤੋ ਪ੍ਰਮੋਦ ਹਨਐ ਬਰਾਬਰੈਂ ਰਸੀਲੋ ਬੋਲ#ਦਾਹਿਨੇ ਬਿਠਾਰੌਂ ਸੋ ਦੀਵਾਨ ਬੀਚ ਆਯੋ ਹੈ,#ਨੈਕ ਸੀ ਬੀਮਾਰ ਜ੍ਯੋਂ ਕਬੂਲਤੋ ਸੋ ਬਾਵੈਂ ਅੰਗ#ਪਾਤਕੀ ਪਛੌਹੈਂ ਮੂੰਡ ਮੂਏ ਸੋ ਲੁਠਾਯੋ ਹੈ.#ਕਾਹੂੰ ਤੌ ਨਰਾਯਨ ਜੋ ਚਾਰ ਭੁਜਾਂ ਵਾਰੋ ਦੇਵ#ਵਾਂਕੋ ਵਾਰ ਵਾਰ ਨਮੋ ਲੋਕ ਸੇ ਕਰਾਈ ਹੈ,#ਕਾਹੂੰ ਜੈ ਉਚਾਰੀ ਰਾਮਚੰਦ੍ਰ ਕੀ ਪ੍ਰਤੀਤ ਬਾਂਧ#ਕਾਹੂੰ ਧੇਨੁਚਾਰੀ ਕੀ ਵਿਚਾਰੀ ਜੈ ਸੁਨਾਈ ਹੈ,#ਕਾਹੂੰ ਕਾਠ ਮਾਟੀ ਧਾਤੁ ਪਾਹਨ ਸਜੀਲੇ ਚਾਰੁ#ਪੋਚ ਪਾਚ ਮੂਰਤੀ ਬਨਾਈ ਜੈ ਗਜਾਈ ਹੈ,#ਵਾਹਗੁਰੂ ਜੀ ਕੋ ਪੰਥ ਖਾਲਸਾ ਸਜਾਯੋ ਨਾਥ#ਵਾਹਗੁਰੂ ਜੀ ਕੀ ਫਤੇ ਗਾਜਕੈ ਬੁਲਾਈ ਹੇ.#(ਕਵਿ ਨਿਹਾਲਸਿੰਘ ਜੀ)
ਸਰੋਤ: ਮਹਾਨਕੋਸ਼