ਪਰਿਭਾਸ਼ਾ
ਦੇਖੋ, ਵਾਹ। ੨. ਵਾਹਗੁਰੂ ਮੰਤ੍ਰ ਦਾ ਸੰਖੇਪ. "ਵਾਹੁ ਵਾਹੁ ਗੁਰਮੁਖ ਸਦਾ ਕਰਹਿ. (ਮਃ ੩. ਵਾਰ ਗੂਜ ੧) ੩. ਕਰਤਾਰ. ਪਾਰਬ੍ਰਹਮ. "ਵਾਹੁ ਵਾਹੁ ਵੇ ਪਰਵਾਹੁ ਹੈ." (ਮਃ ੩. ਵਾਰ ਗੂਜ ੧) ਸ਼੍ਰੀ ਗੁਰੂ ਅਮਰਦੇਵ ਨੇ ਖਾਸ ਕਰਕੇ ਕਰਤਾਰ ਦੀ ਮਹਿਮਾ ਵਾਹੁ ਵਾਹੁ ਸ਼ਬਦ ਨਾਲ ਕੀਤੀ ਹੈ. "ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯਾਇਯਉ." (ਸਵੈਯੇ ਮਃ ੪. ਕੇ) ੪. ਧਨ੍ਯ ਧਨ੍ਯ! "ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ." (ਗਉ ਅਃ ਮਃ ੧) "ਵਾਹੁ ਮੇਰੇ ਸਾਹਿਬਾ, ਵਾਹੁ" (ਸੂਹੀ ਅਃ ਮਃ ੩) ੫. ਵਾਹਾ. ਜਲ ਦਾ ਪ੍ਰਵਾਹ। ੬. ਦੇਖੋ, ਬਾਹੁ.
ਸਰੋਤ: ਮਹਾਨਕੋਸ਼