ਪਰਿਭਾਸ਼ਾ
ਵਜਾ੍ਯ- ਉਕ੍ਤਿ. ਬਹਾਨੇ ਨਾਲ ਕਹਿਣ ਦੀ ਕ੍ਰਿਯਾ। ੨. ਇੱਕ ਅਰਥਾਲੰਕਾਰ. ਇਹ ਖ਼ਿਆਲ ਕਰਕੇ ਕਿ ਮੇਰੀ ਗੁਪਤ ਕਰਨੀ ਪ੍ਰਗਟ ਹੋਕੇ ਲੋਕਾਂ ਵਿੱਚ ਬੁਰਾ ਅਸਰ ਪੈਦਾ ਨਾ ਕਰੇ, ਆਪਣੀ ਕਰਤੂਤ ਨੂੰ ਛੁਪਾਉਣ ਵਾਸਤੇ ਕੋਈ ਅਜੇਹੀ ਗੱਲ ਘੜਕੇ ਦੱਸਣੀ, ਜਿਸ ਤੋਂ ਕਲੰਕ ਨਾ ਲੱਗੇ "ਵ੍ਯਾਜੋਕ੍ਤਿ" ਅਲੰਕਾਰ ਹੈ.#ਆਨ ਹੇਤੁ ਸੋਂ ਆਪਨੋ ਜਹਾਂ ਛਿਪਾਵੈ ਰੂਪ,#ਵ੍ਯਾਜ ਉਕਤਿ ਤਾਂਕੋ ਕਹਿਤ ਭੂਸਣ ਸੁਕਵਿ ਅਨੂਪ.#(ਸ਼ਿਵਰਾਜਭੂਸਣ)#ਇਸ ਦਾ ਛੇਕਾਪਨ੍ਹਤਿ ਤੋਂ ਇਤਨਾ ਹੀ ਭੇਦ ਹੈ ਕਿ ਛੇਕਾਪਨ੍ਹਤਿ ਵਿੱਚ ਨਿਸੇਧ ਪੂਰਵਕ ਬਾਤ ਛਿਪਾਈ ਜਾਂਦੀ ਹੈ, ਅਤੇ ਵ੍ਯਾਜੋਕ੍ਤਿ ਵਿੱਚ ਬਿਨਾ ਨਿਸੇਧ ਕੀਤੇ ਛੁਪਾਉ ਕੀਤਾ ਜਾਂਦਾ ਹੈ.#ਉਦਾਹਰਣ-#ਦੁਨੀਚੰਦ ਸੰਗਤਿ ਮੈ ਭਾਖੈ, ਸੁਨੋ ਮੇਰੇ ਭਾਈ!#ਟਾਂਗ ਮੇਰੀ ਟੂਟੀ ਯਾਂਕੀ ਚਿੰਤਾ ਨਹਿ ਮਨ ਮੇ,#ਪਰ ਜਸਵਾਲੀਏ ਕੋ ਹਾਥੀ ਮਾਰ ਫੇਰ੍ਯੋ ਅਰੁ#ਮੇਰੇ ਹਾਥ ਸੋਏ ਵੈਰੀ ਅਨਿਕ ਨਿਧਨ ਮੇ.#ਦੁਨੀਚੰਦ ਆਨੰਦਪੁਰ ਦੇ ਜੰਗ ਤੋਂ ਡਰਕੇ ਰਾਤ ਨੂੰ ਕੰਧ ਟੱਪਕੇ ਭੱਜਿਆ ਅਰ ਟੁੰਗ ਤੁੜਾਈ, ਪਰ ਲੋਕਾਂ ਦੇ ਸਵਾਲ ਕਰਨ ਤੋਂ ਪਹਿਲਾਂ ਹੀ ਆਖਦਾ ਹੈ ਕਿ ਹਾਥੀ ਨਾਲ ਜੰਗ ਕਰਦੇ ਅਰ ਵੈਰੀਆਂ ਨਾਲ ਲੜਦੇ ਜੇ ਮੇਰੀ ਟੰਗ ਭੀ ਟੁੱਟ ਗਈ ਹੈ, ਤਦ ਮੈਨੂੰ ਕੁਝ ਚਿੰਤਾ ਨਹੀਂ, ਕਿਉਂਕਿ ਮੈਂ ਯੋਧਾ ਦਾ ਧਰਮ ਨਿਬਾਹਿਆ ਹੈ ਅਰ ਮੇਰੇ ਹੱਥੋਂ ਅਨੰਤ ਵੈਰੀ ਨਿਧਨ (ਜੰਗ) ਵਿੱਚ ਸੁੱਤੇ ਹਨ.
ਸਰੋਤ: ਮਹਾਨਕੋਸ਼