ਵਿਕਲਪ
vikalapa/vikalapa

ਪਰਿਭਾਸ਼ਾ

ਸੰ. विकल्प. (ਦੋ ਖ਼ਿਆਲ) ਸੰਗ੍ਯਾ- ਭਿੰਨ ਕਲਪਨਾ ਕਰਨੀ. ਸੰਦੇਹ. ਸ਼ੱਕ। ੨. ਕਈ ਤਰਾਂ ਦਾ ਖਿਆਲ। ੩. ਇੱਕ ਅਰਥਾਲੰਕਾਰ, ਦੋ ਵਿੱਚੋਂ ਇਹ ਜਾਂ ਉਹ ਕਰ, ਐਸਾ ਵਰਣਨ ਵਿਕਲਪ ਅਲੰਕਾਰ ਹੈ.#ਕੈ ਵਹ ਕੈ ਯਹ ਕੀਜਿਯੇ ਜਹਿਂ ਕਹਨਾਵਤ ਹੋਯ,#ਤਾਂਹਿ ਵਿਕਲਪ ਬਖਾਨਹੀਂ ਭੂਸਣ ਕਵਿ ਸਭਕੋਯ.#(ਸ਼ਿਵਰਾਜਭੂਸਣ)#ਉਦਾਹਰਣ-#ਧੂਮ੍ਰਨੈਨ ਗਿਰਿਰਾਜ ਤਟ ਊਚੇ ਕਹੀ ਪੁਕਾਰ,#ਕੈ ਬਰ ਸੁੰਭ ਨ੍ਰਿਪਾਲ ਕੋ, ਕੈ ਲਰ ਚੰਡ ਸਁਭਾਰ.#(ਚੰਡੀ ੧)#ਕੈ ਹਮ ਸੰਗ ਲਵੋ ਤਜਕੈ ਡਰ,#ਕੈ ਅਪਨੇ ਸਭ ਆਯੁਧ ਡਾਰੋ.#(ਕ੍ਰਿਸਨਾਵ)
ਸਰੋਤ: ਮਹਾਨਕੋਸ਼

ਸ਼ਾਹਮੁਖੀ : وِکلپ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

alternative, choice, option, substitute
ਸਰੋਤ: ਪੰਜਾਬੀ ਸ਼ਬਦਕੋਸ਼