ਪਰਿਭਾਸ਼ਾ
ਸੰ. विषमज्वर. ਵੈਦ੍ਯਕ ਅਨੁਸਾਰ ਉਹ ਤਾਪ, ਜਿਸ ਦੇ ਆਉਣ ਦਾ ਕੋਈ ਖ਼ਾਸ ਵੇਲਾ ਨਹੀਂ. ਕਦੇ ਕਮ ਹੋ ਜਾਂਦਾ ਹੈ ਕਦੇ ਬਹੁਤ. ਸ਼ਰੀਰ ਦੀ ਗਰਮੀ ਅਤੇ ਨਬਜ ਦੀ ਹਾਲਤ ਇੱਕ ਨਹੀਂ ਰਹਿਁਦੀ. ਕਿਸੇ ਮਾਮੂਲੀ ਤਾਪ ਦੇ ਵਿਗੜ ਜਾਣ ਤੋਂ, ਤਾਪ ਪਿੱਛੋਂ ਕੁਪੱਥ ਕਰਨ ਤੋਂ, ਮਰੀਜ ਦੀ ਕਮਜ਼ੋਰੀ ਪੁਰ ਜਾਂਦਾ ਕੰਮ ਕਰਨ ਤੋਂ ਅਰ ਵੇਲੇ ਸਿਰ ਖਾਣਾ ਪੀਣਾ ਨਾ ਕਰਨ ਤੋਂ ਇਹ ਰੋਗ ਹੁੰਦਾ ਹੈ. ਤੇਈਆ ਚੌਥਾਇਆ ਆਦਿ ਸਾਰੇ ਤਾਪ ਵਿਖਮਜ੍ਵਰ ਗਿਣੇ ਜਾਂਦੇ ਹਨ. ਦੇਖੋ, ਤਾਪ.
ਸਰੋਤ: ਮਹਾਨਕੋਸ਼