ਪਰਿਭਾਸ਼ਾ
ਵਿਖ (ਕਦਮ) ਦਾ ਬਹੁਵਚਨ. "ਜਿਥੈ ਮੇਰਾ ਗੁਰੁ ਧਰੇ ਵਿਖਾ." (ਮਃ ੪. ਵਾਰ ਸੋਰ) ੨. ਵਿਸਾ (ਕ੍ਸ਼੍ਣ) ਮਾਤ੍ਰ, "ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ." (ਆਸਾ ਪਟੀ ਮਃ ੩) ੩. ਵੇਖਾਂ. ਦੇਖਾਂ. "ਦਸ ਵਿਖਾ ਮੈ ਕਾਰਣ." (ਰਾਮ ਵਾਰ ੨. ਮਃ ੫) ਤੂੰ ਦੱਸ, ਤਾਕਿ ਮੈਂ ਕਾਰਣ ਦੇਖਾਂ। ੪. ਦੇਖੋ, ਚੰਦ੍ਰਹਾਸ ੪. ਅਤੇ ਵਿਸਾ ੪.
ਸਰੋਤ: ਮਹਾਨਕੋਸ਼