ਪਰਿਭਾਸ਼ਾ
ਸਾਰੇ ਜਗਤ ਦਾ ਪੂਜ੍ਯ ਦੇਵ ਕਰਤਾਰ। ੨. ਪੁਰਾਣਾਂ ਅਨੁਸਾਰ ਖ਼ਾਸ ਕਰਕੇ ਦਸ਼ ਦੇਵਤਿਆਂ ਦੀ ਇਹ ਸੰਗ੍ਯਾ ਹੈ- ਵਸੁ, ਸਤ੍ਯ, ਕ੍ਰਤੁ, ਦਕ੍ਸ਼੍, ਕਾਲ, ਕਾਮ, ਧੂਰਿ, ਲੋਚਨ, ਪੁਰੂਰਵਾ ਅਤੇ ਆਰਦ੍ਰਵਾ. ਦੇਖੋ, ਲਿਖਿਤ ਸਿਮ੍ਰਿਤਿ ਸ. ੪੭. "ਅਸੁਨਿ ਕੁਮਾਰ ਸੁ ਵਿਸ਼੍ਵੇਦੇਵਾ." (ਗੁਪ੍ਰਸੂ) ਕਈ ਪੁਰਾਣਾਂ ਵਿੱਚ ਧੂਰਿ ਦੇ ਥਾਂ ਧ੍ਰਿਤਿ, ਲੋਚਨ ਦੀ ਥਾਂ ਕੁਰੁ ਅਤੇ ਆਰਦ੍ਰਵਾ ਦੀ ਥਾਂ ਮਾਦ੍ਰਵਾ ਲਿਖਿਆ ਹੈ. ਅਗਨਿ ਪੁਰਾਣ ਵਿੱਚ ਇਹ ਨਾਮ ਹਨ- ਕ੍ਰਤੁ, ਦਕ੍ਸ਼੍, ਵਸੁ, ਸਤ੍ਯ, ਕਾਮ, ਕਾਲ, ਧ੍ਵਨਿ, ਰੋਚਕ, ਆਦ੍ਰਵ ਅਤੇ ਪੁਰੂਰਵਾ.¹ ਦੇਖੋ, ਵਿਸ਼੍ਵ ੨.
ਸਰੋਤ: ਮਹਾਨਕੋਸ਼