ਵਿਸ
visa/visa

ਪਰਿਭਾਸ਼ਾ

ਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्. ਧਾ- ਫੈਂਕਣਾ, ਸਾਮ੍ਹਣੇ ਰੱਖਣਾ। ੪. ਸੰ. ਵਿਸ਼. ਸੰਗ੍ਯਾ- ਮਨੁੱਖ. ਆਦਮੀ। ੫. ਕਮਲ ਦੀ ਡੰਡੀ। ੬. ਚਾਂਦੀ. ਰਜਤ। ੭. ਵੈਸ਼੍ਯ. ਹਿੰਦੂਮਤ ਅਨੁਸਾਰ ਤੀਜਾ ਵਰਣ. ਖੇਤੀ ਅਤੇ ਵਣਜ ਕਰਨ ਵਾਲਾ। ੮. ਸੰ. ਵਿਸ. ਜ਼ਹਿਰ. ਵਿਖ। ੯. ਜਲ ੧੦. ਕਮਲ ਦੀ ਤਰੀ (ਕੇਸ਼ਰ), ੧੧. ਕਮਲ ਦੀ ਡੰਡੀ (ਮ੍ਰਿਣਾਲ). ਇਹ ਵਿਸ ਭੀ ਸਹੀ ਹੈ.
ਸਰੋਤ: ਮਹਾਨਕੋਸ਼

WIS

ਅੰਗਰੇਜ਼ੀ ਵਿੱਚ ਅਰਥ2

s. f, son; i. q. Bih, Wih.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ