ਵਿਸਨੁਪਦ
visanupatha/visanupadha

ਪਰਿਭਾਸ਼ਾ

ਵਿਸਮਪਦ. ਜਿਸ ਦੇ ਚਰਣ ਇੱਕੋ ਜੇਹੇ ਨਹੀਂ. ਦੇਖੋ, ਬਿਸਨੁਪਦ। ੨. ਵਿਸ੍ਨੁਪਦ (विष्णुपद) ਨਾਮ ਦੀ ਇੱਕ ਪਹਾੜੀ, ਜੋ ਦਿੱਲੀ ਦੇ ਪਾਸ. ਹੈ. ਇਸ ਪੁਰ ਰਾਜਾ ਚੰਦ੍ਰਵਰਮਾ ਨੇ ਈਸਵੀ ਚੌਥੀ ਸਦੀ ਵਿੱਚ ਵਿਸਨੁ ਦੀ ਧੁਜਾ, ਜੋ ਧਾਤੂ ਦੀ ਹੈ, (ਜਗਤ ਪ੍ਰਸਿੱਧ ਲੋਹੇ ਦੀ ਕਿੱਲੀ) ਅਸਥਾਪਨ ਕੀਤੀ, ਜੋ ਹੁਣ ਕੁਤਬਮੀਨਾਰ ਦੇ ਪਾਸ ਹੈ, ਉਸ ਉੱਪਰ ਜੋ ਸੰਸਕ੍ਰਿਤ ਸ਼ੋਲਕ ਹਨ ਉਨ੍ਹਾਂ ਦਾ ਅਨੁਵਾਦ, ਨਾਗਰੀ ਉਰਦੂ ਅਤੇ ਅੰਗ੍ਰੇਜ਼ੀ ਵਿੱਚ ਸੰਗ ਮਰਮਰ ਦੀ ਸਿਲਾ ਪੁਰ ਖੁਦਵਾਕੇ ਸਰਕਾਰ ਅੰਗ੍ਰੇਜ਼ੀ ਨੇ ਨਾਲ ਦੇ ਮਕਾਨ ਵਿੱਚ ਲਗਵਾ ਦਿੱਤਾ ਹੈ। ੩. ਕਮਲ। ੪. ਆਕਾਸ਼.
ਸਰੋਤ: ਮਹਾਨਕੋਸ਼